ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ

ਪੱਤਰ ਪ੍ਰੇਰਕ ਡੱਬਵਾਲੀ, 19 ਜੁਲਾਈ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬਠਿੰਡਾ ਕੌਮੀ ਮਾਰਗ ’ਤੇ ਲੰਘੀ ਰਾਤ ਵਾਪਰੇ ਇਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਿਸ ਦੀ ਲਾਸ਼ ਅੱਜ ਸਵੇਰੇ ਮਾਲਵਾ ਬਾਈਪਾਸ ’ਤੇ ਝਾੜੀਆਂ ਵਿੱਚੋਂ ਮਿਲੀ। ਕੁੱਤਿਆਂ ਨੇ...
Advertisement

ਪੱਤਰ ਪ੍ਰੇਰਕ

ਡੱਬਵਾਲੀ, 19 ਜੁਲਾਈ

Advertisement

ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬਠਿੰਡਾ ਕੌਮੀ ਮਾਰਗ ’ਤੇ ਲੰਘੀ ਰਾਤ ਵਾਪਰੇ ਇਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਿਸ ਦੀ ਲਾਸ਼ ਅੱਜ ਸਵੇਰੇ ਮਾਲਵਾ ਬਾਈਪਾਸ ’ਤੇ ਝਾੜੀਆਂ ਵਿੱਚੋਂ ਮਿਲੀ। ਕੁੱਤਿਆਂ ਨੇ ਲਾਸ਼ ਨੂੰ ਜਗ੍ਹਾ-ਜਗ੍ਹਾ ਤੋਂ ਖਾਧਾ ਹੋਇਆ ਸੀ। ਮ੍ਰਿਤਕ ਦੀ ਪਛਾਣ 41 ਸਾਲਾ ਨਵਨੀਤ ਕੁਮਾਰ ਪੁੱਤਰ ਦੂਨੀ ਚੰਦ ਵਾਸੀ ਡੱਬਵਾਲੀ ਵਜੋਂ ਹੋਈ ਹੈ। ਉਹ ਬਠਿੰਡਾ ਰੋਡ ’ਤੇ ਕਸਬਾ ਸੰਗਤ ਨੇੜੇ ਇੱਕ ਪੈਟਰੋਲ ਪੰਪ ’ਤੇ ਬਤੌਰ ਮੈਨੇਜਰ ਕੰਮ ਕਰਦਾ ਸੀ।

ਬੀਤੀ ਰਾਤ ਨਵਨੀਤ ਦੇ ਘਰ ਨਾ ਪਰਤਣ ’ਤੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪਥਰਾਲਾ ਚੌਕੀ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਵਨੀਤ ਕੁਮਾਰ ਲੰਘੀ ਰਾਤ ਕਰੀਬ 12 ਵਜੇ ਆਪਣੀ ਡਿਊਟੀ ਤੋਂ ਵਾਪਸ ਡੱਬਵਾਲੀ ਵੱਲ ਆ ਰਿਹਾ ਸੀ। ਕੌਮੀ ਮਾਰਗ ’ਤੇ ਉਲਟ ਦਿਸ਼ਾ ਤੋਂ ਆਏ ਇੱਕ ਅਣਪਛਾਤੇ ਟਰੈਕਟਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਚੌਕੀ ਮੁਖੀ ਨੇ ਦੱਸਿਆ ਕਿ ਅੱਜ ਸਵੇਰੇ ਮਾਲਵਾ ਬਾਈਪਾਸ ’ਤੇ ਝਾੜੀਆਂ ਵਿੱਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ ਸੀ ਜਿਸ ਨੂੰ ਕੁੱਤਿਆਂ ਨੇ ਨੋਚਿਆ ਹੋਇਆ ਸੀ। ਜਾਂਚ ਵਿੱਚ ਲਾਸ਼ ਨਵਨੀਤ ਕੁਮਾਰ ਦੀ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਘਟਨਾ ਨੂੰ ਅੰਜਾਮ ਦੇਣ ਉਪਰੰਤ ਲਾਸ਼ ਨੂੰ ਮਾਲਵਾ ਬਾਈਪਾਸ ’ਤੇ ਝਾੜੀਆਂ ਵਿੱਚ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਏ। ਮ੍ਰਿਤਕ ਦਾ ਮੋਟਰਸਾਈਕਲ ਘਟਨਾ ਵਾਲੀ ਜਗ੍ਹਾ ਤੋਂ ਮਿਲਿਆ ਹੈ। ਘਟਨਾ ਦੀ ਤਹਿ ਤੱਕ ਪੁੱਜਣ ਲਈ ਸੀਸੀਟੀਵੀ ਕੈਮਰੇ ਫਰੋਲੇ ਜਾ ਰਹੇ ਹਨ।

Advertisement
Tags :
ਅਣਪਛਾਤੇਚਾਲਕਟੱਕਰਮਾਰੀ:ਮੋਟਰਸਾਈਕਲਵਾਹਨ
Show comments