ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬ੍ਰਾਹਮਣ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦਾ ਸੱਦਾ

ਸਿਆਸੀ ਪਾਰਟੀਆਂ ਵੱਲੋਂ ਬ੍ਰਾਹਮਣ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤੇ ਜਾਣ ਤੋਂ ਖਫ਼ਾ ਬ੍ਰਾਹਮਣ ਸਭਾ ਭੁੱਚੋ ਮੰਡੀ ਨੇ ਪ੍ਰਧਾਨ ਹਰਬੰਸ ਸਿੰਘ ਭੋਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਹਰਬੰਸ ਸਿੰਘ ਭੋਲਾ, ਆਗੂ ਅਮਰਜੀਤ ਤੁੰਗਵਾਲੀ, ਵਿਕਰਮ ਸ਼ਰਮਾ, ਦਰਸ਼ਨ ਸ਼ਰਮਾ ਤੇ...
Advertisement
ਸਿਆਸੀ ਪਾਰਟੀਆਂ ਵੱਲੋਂ ਬ੍ਰਾਹਮਣ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤੇ ਜਾਣ ਤੋਂ ਖਫ਼ਾ ਬ੍ਰਾਹਮਣ ਸਭਾ ਭੁੱਚੋ ਮੰਡੀ ਨੇ ਪ੍ਰਧਾਨ ਹਰਬੰਸ ਸਿੰਘ ਭੋਲਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਹਰਬੰਸ ਸਿੰਘ ਭੋਲਾ, ਆਗੂ ਅਮਰਜੀਤ ਤੁੰਗਵਾਲੀ, ਵਿਕਰਮ ਸ਼ਰਮਾ, ਦਰਸ਼ਨ ਸ਼ਰਮਾ ਤੇ ਜਤਿੰਦਰ ਸੇਮਾ ਨੇ ਕਿਹਾ ਕਿ ਸਿਆਸੀ ਪਾਰਟੀਆਂ ਬ੍ਰਾਹਮਣ ਸਮਾਜ ਨੂੰ ਸਿਰਫ ਆਪਣਾ ਵੋਟ ਬੈਂਕ ਹੀ ਮੰਨਦੀਆਂ ਹਨ ਤੇ ਇਨ੍ਹਾਂ ਦੀ ਭਲਾਈ ਲਈ ਕੋਈ ਉਪਰਾਲਾ ਨਹੀਂ ਕਰਦੀਆਂ। ਜਨਰਲ ਕੈਟਾਗਿਰੀ ਵਿੱਚ ਹੋਣ ਕਾਰਨ ਬ੍ਰਾਹਮਣ ਸਮਾਜ ਸਰਕਾਰਾਂ ਦੀ ਅਣਦੇਖੀ ਦਾ ਸੰਤਾਪ ਭੋਗ ਰਿਹਾ ਹੈ। ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਰਹਿ ਰਹੇ ਗਰੀਬ ਬ੍ਰਾਹਮਣ ਪਰਿਵਾਰ ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲ ਰਹੇ ਹਨ। ਇਨ੍ਹਾਂ ਦੀ ਭਲਾਈ ਲਈ ਸਰਕਾਰਾਂ ਨੇ ਕਦੇ ਕੋਈ ਵਿਸ਼ੇਸ਼ ਯੋਜਨਾ ਤਿਆਰ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਬ੍ਰਾਹਮਣ ਭਾਈਚਾਰੇ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ 30 ਨਵੰਬਰ ਨੂੰ ਸਾਢੇ ਬਾਰਾਂ ਵਜੇ ਪਿੰਡ ਤੁੰਗਵਾਲੀ ਦੇ ਮਾਤਾ ਦੁਰਗਾ ਦੇ ਮੰਦਰ ਵਿੱਚ ਅਮਰਜੀਤ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਇਕੱਠ ਕੀਤਾ ਜਾ ਰਿਹਾ ਹੈ। ਇਸ ਵਿੱਚ ਬ੍ਰਾਹਮਣ ਵੈੱਲਫੇਅਰ ਬੋਰਡ ਦੇ ਚੇਅਰਮੈਨ ਪੰਕਜ ਸ਼ਾਰਦਾ ਸ਼ਾਮਲ ਹੋਣਗੇ ਅਤੇ ਕੋਈ ਵੀ ਸਿਆਸੀ ਆਗੂ ਇਸ ਇਕੱਠ ਵਿੱਚ ਸ਼ਾਮਲ ਨਹੀਂ ਹੋਵੇਗਾ। ਉਨ੍ਹਾਂ ਬ੍ਰਾਹਮਣ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਇਕੱਤਰਤਾ ਵਿੱਚ ਜ਼ਰੂਰ ਸ਼ਾਮਲ ਹੋਣ।

 

Advertisement

Advertisement
Show comments