ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੂਨੀਵਰਸਿਟੀ ਕਾਲਜ ਵਿੱਚ ਸਾਲਾਨਾ ਖੇਡ ਸਮਾਗਮ ਕਰਵਾਇਆ

ਲਖਵੀਰ ਸਿੰਘ ਅਤੇ ਰੀਨਾ ਸਰਵੋਤਮ ਅਥਲੀਟ ਬਣੇ; ਪ੍ਰਬੰਧਕਾਂ ਵੱਲੋਂ ਜੇਤੂਆਂ ਦਾ ਸਨਮਾਨ
ਸਰਵੋਤਮ ਅਥਲੀਟ ਲਖਵੀਰ ਸਿੰਘ ਅਤੇ ਰੀਨਾ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ

ਜੈਤੋ, 3 ਅਪਰੈਲ

Advertisement

ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਖੇਡ ਸਮਾਰੋਹ ਸਥਾਨਕ ਖੇਡ ਸਟੇਡੀਅਮ ਵਿੱਚ ਹੋਇਆ। ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਾਸਕਟਬਾਲ ਕੋਚ ਅਤੇ ਖੇਡ ਪ੍ਰਬੰਧਕ ਪ੍ਰੋਫ਼ੈਸਰ ਦਰਸ਼ਨ ਸਿੰਘ ਸੰਧੂ ਅਤੇ ਜੀ.ਸੀ. ਜਸਵਾਲ ਸੇਵਾਮੁਕਤ ਐਡੀਸ਼ਨਲ ਡੀ.ਆਈ.ਜੀ. ਇੰਟੈਲਜੈਂਸ ਸਨ। ਪ੍ਰਧਾਨਗੀ ਕਾਲਜ ਦੇ ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਿਚ ਜਗਸੀਰ ਸਿੰਘ ਖਾਰਾ, ਡਾ. ਕਿਰਨ ਇਲੈਕਟ੍ਰਾਨਿਕ ਮੀਡੀਆ ਕਰਮੀ, ਪ੍ਰਸਿੱਧ ਅਥਲੈਟਿਕ ਕੋਚ ਦਵਿੰਦਰ ਬਾਬੂ ਅਤੇ ਅਮਰੀਕ ਸਿੰਘ ਬਰਾੜ ਸਨ।

ਸਮਾਗਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵੱਲੋਂ ਕਾਲਜ ਦਾ ਝੰਡਾ ਲਹਿਰਾਇਆ। ਉਪਰੰਤ ਖਿਡਾਰੀਆਂ ਨੇ ਵੱਖ-ਵੱਖ ਆਜ਼ਾਦੀ ਘੁਲਾਟੀਆਂ ਦੇ ਨਾਵਾਂ ’ਤੇ ਬਣੇ ਹਾਊਸ ਮੁਤਾਬਕ ਮਾਰਚ-ਪਾਸਟ ਕੀਤਾ। ਮਹਿਮਾਨਾਂ ਬਾਰੇ ਜਾਣ-ਪਛਾਣ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਡਾ. ਪਰਮਿੰਦਰ ਸਿੰਘ ਤੱਗੜ ਨੇ ਕਰਵਾਈ। ਮੁਕਾਬਲਿਆਂ ਦੇ ਨਤੀਜੇ ਅਨੁਸਾਰ 100 ਮੀਟਰ ਦੌੜ ਲੜਕੀਆਂ ਵਿਚ ਰੀਨਾ, ਜਸ਼ਨਪ੍ਰੀਤ ਕੌਰ ਤੇ ਮਨਵੀਰ ਕੌਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ ਅਤੇ ਲੜਕਿਆਂ ਵਿਚ ਲਖਵੀਰ ਸਿੰਘ, ਅਰਮਾਨਪ੍ਰੀਤ ਸਿੰਘ, ਨਵਜੋਤ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। 200 ਮੀਟਰ ਦੌੜ ਵਿਚ ਲੜਕੀਆਂ ਜਸਪ੍ਰੀਤ ਕੌਰ, ਰੀਨਾ, ਆਰਤੀ ਅਤੇ ਲੜਕਿਆਂ ਵਿਚ ਲਖਵੀਰ ਸਿੰਘ, ਅਰਮਾਨਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਬੈਸਟ ਐਥਲੀਟ ਚੁਣੇ ਗਏ ਲਖਵੀਰ ਸਿੰਘ (ਲੜਕੇ) ਅਤੇ ਰੀਨਾ (ਲੜਕੀਆਂ) ਨੂੰ ਮੋਮੈਂਟੋ ਅਤੇ ਮੁੱਖ ਮਹਿਮਾਨ ਵੱਲੋਂ ਲਿਆਂਦੇ ਤੋਹਫ਼ੇ ਭੇਟ ਕੀਤੇ ਗਏ।

Advertisement