ਅਮਨ ਔਲਖ ਨੇ 400 ਕਿਲੋਮੀਟਰ ਰਾਈਡ ਜਿੱਤੀ
ਈਕੋ ਵੀਲ੍ਹਰਜ਼ ਸਾਈਕਲ ਕਲੱਬ, ਮਾਨਸਾ ਦੇ ਸਰਗਰਮ ਸਾਈਕਲਿਸਟ ਅਮਨ ਔਲਖ ਨੇ ਬਠਿੰਡਾ ਰੈਂਡੋਨਰਜ਼ ਕਲੱਬ ਵੱਲੋਂ ਕਰਵਾਈ ਐੱਸ ਆਰ ਪ੍ਰਤੀਯੋਗਤਾ 400 ਕਿਲੋਮੀਟਰ ਵਿੱਚ ਮੁੜ ਜੇਤੂ ਰਹੇ ਹਨ। ਉਹ 10ਵੀਂ ਵਾਰ ਜੇਤੂ ਬਣੇ ਹਨ। ਜਾਣਕਾਰੀ ਅਨੁਸਾਰ ਇਸ ਰਾਈਡ ਵਿੱਚ ਅਮਨ ਔਲਖ ਸਮੇਤ...
Advertisement
ਈਕੋ ਵੀਲ੍ਹਰਜ਼ ਸਾਈਕਲ ਕਲੱਬ, ਮਾਨਸਾ ਦੇ ਸਰਗਰਮ ਸਾਈਕਲਿਸਟ ਅਮਨ ਔਲਖ ਨੇ ਬਠਿੰਡਾ ਰੈਂਡੋਨਰਜ਼ ਕਲੱਬ ਵੱਲੋਂ ਕਰਵਾਈ ਐੱਸ ਆਰ ਪ੍ਰਤੀਯੋਗਤਾ 400 ਕਿਲੋਮੀਟਰ ਵਿੱਚ ਮੁੜ ਜੇਤੂ ਰਹੇ ਹਨ। ਉਹ 10ਵੀਂ ਵਾਰ ਜੇਤੂ ਬਣੇ ਹਨ। ਜਾਣਕਾਰੀ ਅਨੁਸਾਰ ਇਸ ਰਾਈਡ ਵਿੱਚ ਅਮਨ ਔਲਖ ਸਮੇਤ ਪੰਜਾਬ ਦੇ ਕੁੱਲ 24 ਸਾਈਕਲਿਸਟਾਂ ਨੇ ਭਾਗ ਲਿਆ ਅਤੇ ਇਹ ਰਾਈਡ ਬਠਿੰਡਾ ਤੋਂ ਚੱਲ ਕੇ ਮਾਨਸਾ, ਪਟਿਆਲਾ, ਬਨੂੜ ਤੋਂ ਵਾਪਸ ਪਟਿਆਲਾ, ਬਰਨਾਲਾ ਹੁੰਦੇ ਹੋਏ ਬਠਿੰਡਾ ਪਹੁੰਚੀ। ਅਮਨ ਔਲਖ ਨੇ 30.6 ਕਿਲੋਮੀਟਰ ਦੀ ਆਮ ਰਫ਼ਤਾਰ ਨਾਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਇਹ ਮੁਕਾਬਲਾ ਜਿੱਤ ਲਿਆ। ਉਨ੍ਹਾਂ ਕੁੱਲ ਸਮਾਂ 11 ਘੰਟੇ 42 ਮਿੰਟਾਂ ਵਿੱਚ ਇਸ ਰਾਈਡ ਨੂੰ ਮੁਕੰਮਲ ਕੀਤਾ। ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਅਜੋਕੇ ਜ਼ਮਾਨੇ ਵਿੱਚ ਸਾਈਕਲ ਚਲਾਕੇ ਹੀ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ।
Advertisement
Advertisement