ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਰਨਾਲਾ ਟਰੱਕ ਯੂਨੀਅਨ ਦੀ ਥਾਂ ਪਟੇ ’ਤੇ ਦੇਣ ਦਾ ਮਾਮਲਾ ਭਖਿਆ

‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੱਲੋਂ ਸੰਘਰਸ਼ ਦੀ ਚਿਤਾਵਨੀ
ਬਰਨਾਲਾ ’ਚ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਬਾਠ ਤੇ ਟਰੱਕ ਅਪਰੇਟਰ।
Advertisement

‘ਆਪ’ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਟਰੱਕ ਯੂਨੀਅਨ ਬਰਨਾਲਾ ’ਤੇ ਕਾਬਜ਼ ਧਿਰ ’ਤੇ ਯੂਨੀਅਨ ਦੀ ਕਰੋੜਾਂ ਰੁਪਏ ਦੀ ਕੀਮਤੀ ਥਾਂ ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਲੀਜ਼ ’ਤੇ ਦੇਣ ਦੇ ਦੋਸ਼ ਲਾਏ ਹਨ। ਸ੍ਰੀ ਬਾਠ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਟਰੱਕ ਅਪਰੇਟਰਾਂ ਦੀ ਮਿਹਨਤ ਦੀ ਕਮਾਈ ਨਾਲ ਰਾਏਕੋਟ ਰੋਡ ’ਤੇ ਅੱਧਾ ਏਕੜ ਦੇ ਕਰੀਬ ਜਗ੍ਹਾ ਖਰੀਦ ਕੇ ਟਰੱਕ ਯੂਨੀਅਨ ਦਾ ਧਰਮ ਕੰਡਾ ਲਾਇਆ ਗਿਆ ਸੀ­ ਪਰ ਹੁਣ ਟਰੱਕ ਯੂਨੀਅਨ ’ਤੇ ਕਾਬਜ਼ ਧਿਰ ਨੇ ਕਰੋੜਾਂ ਰੁਪਏ ਕੀਮਤੀ ਜਗ੍ਹ੍ਵਾ ਨੂੰ ਸੰਗਰੂਰ ਦੀ ਰਹਿਣ ਵਾਲੀ ਬੀਬੀ ਨੂੰ 6500 ਰੁਪਏ ਸਾਲਾਨਾ ਦੀ ਦਰ ’ਤੇ 20 ਸਾਲਾਂ ਲਈ ਪਟੇ ’ਤੇ ਦੇ ਦਿੱਤੀ­ ਹੈ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਦੇ ਬਿਲਕੁੱਲ ਸਾਹਮਣੇ ਕਲੋਨੀ ਵਿੱਚ 20 ਹਜ਼ਾਰ ਰੁਪਏ ਦੇ ਕਰੀਬ ਗਜ਼ ਦਾ ਭਾਅ ਹੈ। ਉਸ ਮੁਤਾਬਕ ਤਾਂ ਟਰੱਕ ਯੂਨੀਅਨ ਦੀ ਜਗ੍ਹਾ ਦਾ ਘੱਟੋ ਘੱਟ 8 ਕਰੋੜ ਰੁਪਏ ਹੈ। ਇਸ ਲਈ ਯੂਨੀਅਨ ਨਾਲ ਵੱਡਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਇੰਤਕਾਲ ਹੋਣ ਨੂੰ ਕਈ-ਕਈ ਦਿਨ ਅਤੇ ਮਹੀਨੇ ਲੱਗ ਜਾਂਦੇ ਹਨ ­ਪਰ ਟਰੱਕ ਯੂਨੀਅਨ ਵੱਲੋਂ 16 ਜੂਨ ਨੂੰ ਪਟਾਨਾਮਾ ਲਿਖਿਆ ਗਿਆ ਅਤੇ 20 ਜੂਨ ਨੂੰ ਇੰਤਕਾਲ ਵੀ ਹੋ ਗਿਆ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ’ਤੇ ਸਰਕਾਰ ਨੇ 15 ਦਿਨਾਂ ਅੰਦਰ ਇੰਤਕਾਲ ਰੱਦ ਨਾ ਕੀਤਾ ਤਾਂ ਤਿੱਖ਼ਾ ਸੰਘਰਸ਼ ਵਿੱਢਿਆ ਜਾਵੇਗਾ।

Advertisement

ਟਰੱਕ ਯੂਨੀਅਨ ਦੀ ਥਾਂ ਕਿਸੇ ਨੂੰ ਨਹੀਂ ਦਿੱਤੀ: ਪ੍ਰਧਾਨ

ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਟਰੱਕ ਯੂਨੀਅਨ ਦੀ ਜਗ੍ਹਾ ਕਿਸੇ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਉਹ ਪਟੇ ਮਾਮਲੇ ਦੀ ਪੜਤਾਲ ਕਰਨਗੇ।

 

Advertisement