ਅਕਾਲੀ ਦਲ ਵੱਲੋਂ ਚੋਣ ਰਣਨੀਤੀ ’ਤੇ ਚਰਚਾ
ਅਕਾਲੀ ਦਲ ਦੇ ਹਲਕਾ ਇੰਚਾਰਜ ਹਰਭਿੰਦਰ ਸਿੰਘ ਹੈਰੀ ਸੰਧੂ ਦੇ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੀ ਮੀਟਿੰਗ ਵਿੱਚ ਬਲਾਕ ਕਮੇਟੀ ਤੇ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਤੇ ਰਣਨੀਤੀ ਚਰਚਾ ਕੀਤੀ ਗਈ। ਹੈਰੀ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ’ਤੇ ਚੋਣਾਂ ਲੜੇਗਾ ਅਤੇ ਸ਼ਾਨਦਾਰ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਾਡੇ ਸਾਰਿਆਂ ਦੀ ਏਕਤਾ, ਉਤਸ਼ਾਹ ਅਤੇ ਜਨੂੰਨ ਨਾਲ ਹੀ ਸੰਭਵ ਹੋਵੇਗੀ। ਉਨ੍ਹਾਂ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਚੋਣਾਂ ਦੀਆਂ ਤਿਆਰੀਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਟਿੱਕਾ, ਸਰਕਲ ਪ੍ਰਧਾਨ ਛਿੰਦਰਪਾਲ ਸਿੰਘ ਦਾਨੇਵਾਲੀਆ, ਸਰਕਲ ਪ੍ਰਧਾਨ ਸੁਰੇਸ਼ ਸਤੀਜਾ, ਸੀਨੀਅਰ ਆਗੂ ਹਰਚਰਨ ਸਿੰਘ ਪੱਪੂ, ਹਰਪਾਲ ਸਿੰਘ ਸੰਧੂ, ਪਟੇਲ ਕੁਮਾਰ ਘੁੱਲਾ, ਸਾਹਿਲ ਛਾਬੜਾ, ਇੰਦਰਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਤਾਰਾ ਰਾਣੀ, ਗੁਰਜਿੰਦਰ ਕੌਰ ਸਾਬਕਾ ਆਗੂ ਕਸ਼ਮੀਰ ਸਿੰਘ, ਗੁਰਜਿੰਦਰ ਕੌਰ ਸਾਬਕਾ ਸਰਪੰਚ ਡਾ. ਸਿੰਘ, ਜਸਵੰਤ ਸਿੰਘ ਜੱਸਾ, ਹਰਮੰਦਰ ਸਿੰਘ ਸਰਵਾਣਾ, ਇੰਦਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
