ਅਕਾਲੀ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ
ਬਲਾਕ ਸਮਿਤੀ ਸ਼ਹਿਣਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਗਗਨਦੀਪ ਕੌਰ ਖਾਲਸਾ ਨੂੰ ਕਸਬੇ ਸ਼ਹਿਣੇ ਵਿੱਚ ਤਿੰਨ ਥਾਈਂ ਲੱਡੂਆਂ ਨਾਲ ਤੋੜਿਆ ਗਿਆ। ਇਸ ਮੌਕੇ ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੇ ਸਰਪੰਚੀ...
Advertisement
ਬਲਾਕ ਸਮਿਤੀ ਸ਼ਹਿਣਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਗਗਨਦੀਪ ਕੌਰ ਖਾਲਸਾ ਨੂੰ ਕਸਬੇ ਸ਼ਹਿਣੇ ਵਿੱਚ ਤਿੰਨ ਥਾਈਂ ਲੱਡੂਆਂ ਨਾਲ ਤੋੜਿਆ ਗਿਆ। ਇਸ ਮੌਕੇ ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੇ ਸਰਪੰਚੀ ਕਾਲ ਸਮੇਂ ਕਸਬਾ ਸ਼ਹਿਣੇ ਦੇ ਭਰਵਾਂ ਵਿਕਾਸ ਹੋਇਆ ਸੀ। ਕਸਬੇ ਸ਼ਹਿਣੇ ਵਿੱਚ ਬਿਜਲੀ ਗਰਿੱਡ ਅਤੇ ਲੜਕੀਆਂ ਦੇ ਸਕੂਲ ਨੂੰ ਵੱਖਰੀ ਮਾਨਤਾ ਮਿਲੀ ਸੀ।
ਉਨ੍ਹਾਂ ਦਾਅਵਾ ਕੀਤਾ ਕਿ ਲੋਕ ਪਿਛਲੀ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਨਾਮਧਾਰੀ, ਗੁਰਮੇਲ ਸਿੰਘ ਗੋਸਲ, ਸਵਰਨਜੀਤ ਸਿੰਘ ਸਾਬਕਾ ਪੰਚ, ਮਨੋਹਰ ਲਾਲ ਸਾਬਕਾ ਪੰਚ ,ਗੁਰਜੰਟ ਸਿੰਘ ਬਦਰੇ ਵਾਲਾ, ਜੁਗਰਾਜ ਸਿੰਘ , ਪਰਮਜੋਤ ਸਿੰਘ, ਗੋਪੀ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
Advertisement
Advertisement
