ਦੀਵਾਲੀ ਮਗਰੋਂ ਹਵਾ ਦੇ ਗੁਣਵਤਾ ’ਚ ਨਿਘਾਰ ਆਇਆ
ਝੋਨੇ ਦੀ ਵਾਢੀ ਨੇ ਭਾਵੇਂ ਹਾਲੇ ਜ਼ੋਰ ਨਹੀਂ ਫੜਿਆ ਹੈ ਪਰ ਹਵਾ ਦੀ ਗੁਣਵੱਤਾ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਨਿਘਾਰ ਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਦੇ ਤਿਉਹਾਰ ਮਗਰੋਂ ਹਵਾ ਦੀ ਗੁਣਵਤਾ ਵਿੱਚ ਨਿਘਾਰ ਆ ਗਿਆ ਹੈ। ਜਾਣਕਾਰਾਂ ਨੇ ਦੱਸਿਆ ਹੈ ਕਿ ਸਿਰਸਾ ਅਤੇ ਇਸ ਦੇ ਨਾਲ ਲਗਦੇ ਏਰੀਏ ਵਿੱਚ ਹਵਾ ਦੀ ਗੁਣਵਤਾ ਸੂਚਕ ਅੰਕ 200 ਤੋਂ ਪਾਰ ਕਰ ਗਿਆ ਹੈ, ਜੋ ਸਿਹਤ ਲਈ ਖਤਰਨਾਕ ਮਨਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਦੀਵਾਲੀ ਦੇ ਤਿਉਹਾਰ ਮਗਰੋਂ ਅਚਾਨਕ ਹਵਾ ਦੀ ਗੁਣਵਤਾ ਵਿੱਚ ਨਿਘਾਰ ਆਇਆ ਹੈ ਜੋ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ। ਉਨ੍ਹਾਂ ਨੇ ਦੱਸਿਆ ਹੈ ਕਿ ਹਾਲੇ ਤਾਂ ਝੋਨੇ ਦੀ ਵਾਢੀ ਨੇ ਜ਼ੋਰ ਵੀ ਨਹੀਂ ਫੜਿਆ ਤੇ ਕਿਸਾਨਾਂ ਵੱਲੋਂ ਹਾਲੇ ਕਿਤੇ ਵੀ ਪਰਾਲੀ ਨੂੰ ਅੱਗ ਲਾਉਣ ਘਟਨਾ ਸਹਾਮਣੇ ਨਹੀਂ ਆਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇ ਕਿਸਾਨ ਪਰਾਲੀ ਨੂੰ ਅੱਗ ਲਾਉਣਗੇ ਤਾਂ ਹਵਾ ਦੀ ਗੁਣਵਤਾ ਵਿੱਚ ਹੋਰ ਨਿਘਾਰ ਆਉਣ ਦਾ ਖਦਸ਼ਾ ਹੈ। ਦੀਵਾਲੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਗਰੀਨ ਪਟਾਕੇ ਚਾਉਣ ਦੀ ਕੀਤੀ ਗਈ ਆਪੀਲ ਦਾ ਵੀ ਲੋਕਾਂ ’ਤੇ ਕੋਈ ਅਸਰ ਵੇਖਣ ਨੂੰ ਨਹੀਂ ਮਿਲਿਆ।