ਮੇਜਰ ਅਜਾਇਬ ਸਿੰਘ ਸਕੂਲ ’ਚ ਹਵਾਈ ਸੈਨਾ ਦਿਵਸ ਮਨਾਇਆ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ ’ਚ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਗਿਆ। ਐੱਨ ਸੀ ਸੀ ਕੈਡਿਟਾਂ ਨੇ ਇਸ ਦਿਵਸ ਨੂੰ ਸਮਰਪਿਤ ਕਈ ਗਤੀਵਿਧੀਆਂ ਕੀਤੀਆਂ। ਇਸ ਸਮੇਂ ਪੋਸਟਰ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਕੈਡਿਟਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਪ੍ਰਿੰਸੀਪਲ ਡਾ. ਐੱਸ ਐੱਸ, ਐੱਨ ਸੀ ਸੀ ਦੀਆਂ 13 ਅਤੇ 5 ਪੰਜਾਬ ਬਟਾਲੀਅਨਾਂ ਅਗਵਾਈ ਹੇਠ ਮਨਾਏ ਹਵਾਈ ਸੈਨਾ ਦਿਵਸ ਵਿੱਚ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਦੀ ਮਹੱਤਤਾ ਅਤੇ ਦੇਸ਼ ਦੀ ਰੱਖਿਆ ਵਿੱਚ ਇਸਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਪ੍ਰਿੰਸੀਪਲ ਨੇ ਕੈਡਿਟਾਂ ਦੀ ਰਾਸ਼ਟਰੀ ਸਮਾਗਮਾਂ ਵਿੱਚ ਸਰਗਰਮ ਭਾਗੀਦਾਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕੈਡਿਟਾਂ ਨੂੰ ਸਮਰਪਣ ਭਾਵਨਾ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਵੀ ਕੀਤਾ। ਇਹ ਸਾਰੀਆਂ ਗਤੀਵਿਧੀਆਂ ਏ ਐੱਨ ਓ ਅੰਮ੍ਰਿਤਪਾਲ ਕੌਰ ਖੋਸਾ, ਸੀ ਟੀ ਓ ਕੁਲਵਿੰਦਰ ਕੌਰ ਬਰਾੜ ਅਤੇ ਵੀਰਪਾਲ ਕੌਰ ਦੀ ਨਿਗਰਾਨੀ ਹੇਠ ਹੋਈਆਂ। ਇਸ ਸਮਾਗਮ ਨੇ ਕੈਡਿਟਾਂ ਵਿੱਚ ਹਥਿਆਰਬੰਦ ਸੈਨਾਵਾਂ ਅਤੇ ਦੇਸ਼ ਪ੍ਰਤੀ ਮਾਣ ਨਾਲ ਭਰ ਦਿੱਤਾ।