ਏਜੀਟੀਐੱਫ ਦੇ ਸਿਪਾਹੀ ਦੀ ਹਾਦਸੇ ’ਚ ਮੌਤ
ਪਿੰਡ ਢਿੱਲਵਾਂ ਕੋਲ ਏਜੀਟੀਐੱਫ ਦੀ ਸਰਕਾਰੀ ਗੱਡੀ ਤੇ ਟਿੱਪਰ ਵਿਚਾਲੇ ਟੱਕਰ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹਨ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਬਠਿੰਡਾ ਏਜੀਟੀਐੱਫ ਵਿੱਚ ਤਾਇਨਾਤ ਸੀ। ਉਹ ਮੁਕਤਸਰ...
Advertisement
ਪਿੰਡ ਢਿੱਲਵਾਂ ਕੋਲ ਏਜੀਟੀਐੱਫ ਦੀ ਸਰਕਾਰੀ ਗੱਡੀ ਤੇ ਟਿੱਪਰ ਵਿਚਾਲੇ ਟੱਕਰ ਕਾਰਨ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹਨ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ ਤੇ ਉਹ ਬਠਿੰਡਾ ਏਜੀਟੀਐੱਫ ਵਿੱਚ ਤਾਇਨਾਤ ਸੀ। ਉਹ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਖੇੜਾ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਡੀਐੱਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਏਜੀਟੀਐੱਫ ਦੀ ਇੱਕ ਟੀਮ ਛਾਪਾ ਮਾਰਨ ਉਪਰੰਤ ਸਰਕਾਰੀ ਗੱਡੀ ’ਤੇ ਕੋਟਕਪੂਰਾ ਤੋਂ ਬਠਿੰਡਾ ਵਾਪਸ ਜਾ ਰਹੀ ਸੀ। ਜਦੋਂ ਟੀਮ ਪਿੰਡ ਢਿੱਲਵਾਂ ਕੋਲ ਪਹੁੰਚੀ ਤਾਂ ਤੇਜ਼ ਰਫ਼ਤਾਰ ਟਿੱਪਰ ਨੇ ਟੱਕਰ ਮਾਰ ਦਿੱਤੀ।
Advertisement
Advertisement