ਸਾਈਬਰ ਅਤੇ ਏਆਈ ਲੈੱਬ ਬਣਾਉਣ ਲਈ ਸਮਝੌਤਾ
ਕੋਟਕਪੂਰਾ: ਇਥੋਂ ਦੇ ਸਰਕਾਰੀ ਬਹੁ ਤਕਨੀਤੀ ਕਾਲਜ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਹਿਮ ਉਪਰਾਲੇ ਕੀਤਾ ਜਾ ਰਹੇ ਹਨ। ਇਹ ਗੱਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਾਲਜ ਪ੍ਰਬੰਧਕਾਂ ਨੂੰ ਨਵੀਆਂ ਲੈਬ...
Advertisement
ਕੋਟਕਪੂਰਾ: ਇਥੋਂ ਦੇ ਸਰਕਾਰੀ ਬਹੁ ਤਕਨੀਤੀ ਕਾਲਜ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਹਿਮ ਉਪਰਾਲੇ ਕੀਤਾ ਜਾ ਰਹੇ ਹਨ। ਇਹ ਗੱਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਾਲਜ ਪ੍ਰਬੰਧਕਾਂ ਨੂੰ ਨਵੀਆਂ ਲੈਬ ਬਣਾਉਣ ਲਈ ਕੀਤੇ ਗਏ ਸਮਝੌਤੇ ਦੀ ਕਾਪੀ ਸੌਂਪਦਿਆਂ ਕਹੀਆਂ। ਉਨ੍ਹਾਂ ਦੱਸਿਆ ਕਿ ਜਿਵੇਂ-ਜਿਵੇਂ ਤਕਨੀਕ ਵਧ ਰਹੀ ਹੈ, ਉਵੇਂ ਉਵੇਂ ਪੜ੍ਹਾਈ ਦਾ ਮਿਆਰ ਵੀ ਵਧਾਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬਹੁ ਤਕਨੀਕੀ ਕਾਲਜ ਵਿੱਚ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਲੈਬ ਸਥਾਪਿਤ ਕੀਤੀ ਜਾ ਰਹੀ ਹੈ, ਜਿਸ ਦੀ ਜ਼ਿੰਮੇਵਾਰੀ ਆਈਆਈਟੀ ਰੋਪੜ ਨੂੰ ਸੌਂਪੀ ਗਈ ਹੈ। ਇਸ ਸਬੰਧੀ ਬਕਾਇਦਾ ਐੱਮਓਯੂ ’ਤੇ ਦੋਵੇਂ ਧਿਰਾਂ ਦੇ ਦਸਤਖ਼ਤ ਹੋ ਚੁੱਕੇ ਹਨ ਅਤੇ ਇਹ ਲੈਬ ਬਣਾਉਣ ਦਾ ਕੰਮ ਜਲਦੀ ਹੀ ਨੇਪਰੇ ਚਾੜ੍ਹ ਲਿਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement