ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਹਿਮਣ ਦੀਵਾਨਾ ਕਤਲ ਕੇਸ ’ਚ ਮੁਲਜ਼ਮ ਜੋੜਾ ਕਾਬੂ

ਬਹਿਮਣ ਦੀਵਾਨਾ ਵਿੱਚ ਹੋਏ ਕਤਲ ਦੀ ਗੁੱਥੀ ਨੂੰ ਬਠਿੰਡਾ ਪੁਲੀਸ ਨੇ ਸੁਲਝਾ ਕੇ ਕਤਲ ਦੇ ਦੋਸ਼ ਹੇਠ ਮੁਲਜ਼ਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. (ਡੀ) ਖੁਸ਼ਪ੍ਰੀਤ ਸਿੰਘ ਅਤੇ ਡੀ.ਐੱਸ.ਪੀ. (ਦਿਹਾਤੀ) ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ, ਸੀ.ਆਈ.ਏ. ਸਟਾਫ਼-1 ਅਤੇ...
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ।
Advertisement
ਬਹਿਮਣ ਦੀਵਾਨਾ ਵਿੱਚ ਹੋਏ ਕਤਲ ਦੀ ਗੁੱਥੀ ਨੂੰ ਬਠਿੰਡਾ ਪੁਲੀਸ ਨੇ ਸੁਲਝਾ ਕੇ ਕਤਲ ਦੇ ਦੋਸ਼ ਹੇਠ ਮੁਲਜ਼ਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. (ਡੀ) ਖੁਸ਼ਪ੍ਰੀਤ ਸਿੰਘ ਅਤੇ ਡੀ.ਐੱਸ.ਪੀ. (ਦਿਹਾਤੀ) ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ, ਸੀ.ਆਈ.ਏ. ਸਟਾਫ਼-1 ਅਤੇ ਥਾਣਾ ਸਦਰ ਬਠਿੰਡਾ ਦੀ ਸਾਂਝੀ ਟੀਮ ਨੇ ਟੈਕਨੀਕਲ ਤਰੀਕਿਆਂ ਅਤੇ ਸੋਰਸਾਂ ਦੀ ਮਦਦ ਨਾਲ ਇਹ ਵੱਡੀ ਕਾਰਵਾਈ ਅੰਜਾਮ ਦਿੱਤੀ। ਪੁਲੀਸ ਨੇ ਦੱਸਿਆ ਕਿ 25 ਅਗਸਤ ਨੂੰ ਕਤਲ ਮਾਮਲੇ ਵਿੱਚ ਕਥਿਤ ਦੋਸ਼ੀ ਨਾਮਦੇਵ ਸਿੰਘ ਉਰਫ ਪ੍ਰਦੀਪ ਸਿੰਘ ਅਤੇ ਇਸ ਦੀ ਪਤਨੀ ਰਮਨਦੀਪ ਕੌਰ ਉਰਫ ਹੈਪੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੋਸ਼ੀਆਂ ਵੱਲੋਂ ਕਤਲ ਲਈ ਵਰਤਿਆ ਗਿਆ \Bਚਾਕੂ\B ਅਤੇ ਮ੍ਰਿਤਕ ਦਾ ਗਲ ਘੁੱਟਣ ਲਈ ਵਰਤੀ ਗਈ \Bਚੁੰਨੀ\B ਵੀ ਬਰਾਮਦ ਕਰ ਲਈ ਹੈ। ਯਾਦ ਰਹੇ ਕਿ \B23 ਅਗਸਤ ਸ਼ਾਮ ਕਰੀਬ 4 ਵਜੇ\B ਬਹਿਮਣ ਦੀਵਾਨਾ ਦੇ ਖੇਤਾਂ ਵਿੱਚ ਟਿਊਬਵੈੱਲ ਦੀ ਡਿੱਗੀ ਵਿੱਚ ਇੱਕ ਲਾਸ਼ ਮਿਲੀ ਸੀ ਜਿਸਦੀ ਸ਼ਨਾਖਤ \Bਗੁਰਪਾਲ ਸਿੰਘ ਉਰਫ ਗੌਰਵ (19) ਪੁੱਤਰ ਸੁਰਿੰਦਰ ਸਿੰਘ ਉਰਫ ਸਿੰਗਲਾ ਵਾਸੀ ਕਲੋਨੀ ਬਹਿਮਣ ਦੀਵਾਨਾ\B ਵਜੋਂ ਹੋਈ ਸੀ। ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਸ਼ੁਰੂਆਤ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਸੀ।ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਪਾਲ ਸਿੰਘ ਪਹਿਲਾਂ ਵੀ ਇੱਕ ਕਤਲ ਕੇਸ ਵਿੱਚ ਜ਼ਮਾਨਤ ’ਤੇ ਸੀ, ਜੋ ਨਾਮਦੇਵ ਸਿੰਘ ਦੀ ਪਤਨੀ ਨਾਲ ਜਬਰਦਸਤੀ ਸਬੰਧ ਬਣਾਉਣਾ ਚਾਹੁੰਦਾ ਸੀ। ਇਸ ਗੱਲ ਨੂੰ ਲੈ ਕੇ ਉਸਦੀ ਨਾਮਦੇਵ ਸਿੰਘ ਨਾਲ ਰੰਜਿਸ਼ ਬਣ ਗਈ ਸੀ। ਗੁਰਪਾਲ ਸਿੰਘ ਵੱਲੋਂ ਮਿਲ ਰਹੀਆਂ ਕਥਿਤ ਧਮਕੀਆਂ ਕਾਰਨ ਪਤੀ-ਪਤਨੀ ਨੇ 23 ਅਗਸਤ ਨੂੰ ਉਸ ਨੂੰ ਬਹਾਨੇ ਨਾਲ ਮੋਟਰ ’ਤੇ ਲਿਜਾ ਕੇ ਪਹਿਲਾਂ ਉਸ ਦਾ ਚੁੰਨੀ ਨਾਲ ਗਲਾ ਘੁੱਟਿਆ ਤੇ ਫਿਰ ਚਾਕੂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲੀਸ ਅਨੁਸਾਰ ਨਾਮਦੇਵ ਸਿੰਘ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਰਹਿ ਚੁੱਕਾ ਹੈ ਅਤੇ ਇਲਾਕੇ ਦਾ ਖਤਰਨਾਕ ਅਪਰਾਧੀ ਮੰਨਿਆ ਜਾਂਦਾ ਹੈ।

 

Advertisement

Advertisement
Show comments