ਸਾਈਬਰ ਠੱਗੀ ਮਾਰਨ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਦੇ ਸਾਈਬਰ ਸੈੱਲ ਦੀ ਟੀਮ ਨੇ ਮਹਿਲਾ ਨੂੰ ਵਰਕ ਫਰੋਮ ਹੋਮ ਦੇ ਲਾਲਚ ਦੇ ਕੇ ਚਾਰ ਲੱਖ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੱਤਿਆਪਾਲ ਵਾਸੀ ਰਾਜਸਥਾਨ ਵਜੋਂ ਕੀਤੀ ਗਈ ਹੈ। ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦੇ ਇੰਚਾਰਜ ਸਬ-ਇੰਸਪੈਕਟਰ ਸੁਭਾਸ਼ ਚੰਦਰ ਨੇ ਦੱਸਿਆ ਕਿ 2 ਮਈ ਪਰਮਾਰਥ ਕਲੋਨੀ ਵਾਸੀ ਅਕਸ਼ਿਤਾ ਕਾਲੜਾ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਵੱਟਸਐਪ ’ਤੇ ਇਕ ਸੁਨੇਹਾ ਆਇਆ ਜਿਸ ਵਿੱਚ ਘਰ ਬੈਠਿਆਂ ਪੈਸੇ ਕਮਾਉਣ ਦੀ ਗੱਲ ਕਹੀ ਗਈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਵੱਟਸਐਪ ’ਤੇ ਦਿੱਤੇ ਗਏ ਲਿੰਕ ਨੂੰ ਜਦੋਂ ਕਲਿਕ ਕੀਤਾ ਗਿਆ ਤਾਂ ਉਸ ਵਰਕ ਫਰੋਮ ਹੋਮ ਦੇ ਜ਼ਰੀਏ ਪੈਸੇ ਕਮਾਉਣ ਵਾਲੇ ਦੱਸਿਆ ਗਿਆ ਤੇ ਇਸ ਦਾ ਟੀਚਾ ਪੂਰਾ ਕਰਨ ਦੀ ਗੱਲ ਕਹੀ ਗਈ। ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਦਿੱਤੇ ਗਏ ਲਿੰਕ ’ਤੇ ਕਲਿਕ ਕਰਨ ਮਗਰੋਂ ਉਸ ਦੇ ਖਾਤੇ ’ਚੋਂ ਵੱਖ-ਵੱਖ ਸਮੇਂ ਚਾਰ ਲੱਖ 48 ਹਾਜ਼ਾਰ 940 ਰੁਪਏ ਖਾਤੇ ’ਚੋਂ ਗਾਇਬ ਹੋ ਗਏ ਤੇ ਬਾਅਦ ਵਿਚ ਲਿੰਕ ਵੀ ਗਾਇਬ ਹੋ ਗਿਆ।