ਅਭਿਜੋਤ ਨੇ ਉੱਚੀ ਛਾਲ ’ਚ ਜਿੱਤਿਆ ਕਾਂਸੀ ਦਾ ਤਗ਼ਮਾ
ਨਚੀਕੇਤਨ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹਰਿਆਣਾ ਸਿੱਖਿਆ ਵਿਭਾਗ ਵੱਲੋਂ ਕਰਵਾਏ ਸੂਬਾਈ ਖੇਡ ਮੁਕਾਬਲਿਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਭਿਵਾਨੀ ’ਚ ਇਨ੍ਹਾਂ ਮੁਕਾਬਲਿਆਂ ਦੇ ਉੱਚੀ ਛਾਲ ਵਿੱਚ ਅਭਿਜੋਤ (ਅੰਡਰ-17) ਨੇ ਕਾਂਸੀ ਦਾ ਤਗਮਾ ਜਿੱਤ...
Advertisement
ਨਚੀਕੇਤਨ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਹਰਿਆਣਾ ਸਿੱਖਿਆ ਵਿਭਾਗ ਵੱਲੋਂ ਕਰਵਾਏ ਸੂਬਾਈ ਖੇਡ ਮੁਕਾਬਲਿਆਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਭਿਵਾਨੀ ’ਚ ਇਨ੍ਹਾਂ ਮੁਕਾਬਲਿਆਂ ਦੇ ਉੱਚੀ ਛਾਲ ਵਿੱਚ ਅਭਿਜੋਤ (ਅੰਡਰ-17) ਨੇ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਏਲਨਾਬਾਦ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀ ਅਭਿਜੋਤ ਦਾ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਡਾਇਰੈਕਟਰ ਰਣਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਸਫ਼ਲਤਾ ਵਿਦਿਆਰਥੀਆਂ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਨਿਰੰਤਰ ਵਧੀਆ ਕੋਚਿੰਗ ਦਾ ਨਤੀਜਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਜਿੰਦਰ ਸਿੰਘ ਸਿੱਧੂ, ਸਕੱਤਰ ਛਬੀਲ ਦਾਸ ਸੁਥਾਰ, ਡਾਇਰੈਕਟਰ ਰਣਜੀਤ ਸਿੰਘ ਸਿੱਧੂ, ਪ੍ਰਸ਼ਾਸਕ ਅਸ਼ੋਕ ਕੁਮਾਰ ਮੋਹਰਾਣਾ, ਪ੍ਰਿੰਸੀਪਲ ਸੱਤਿਆ ਨਰਾਇਣ ਪਾਰੀਕ, ਪਰਮਿੰਦਰ ਸਿੰਘ ਸਿੱਧੂ, ਕਪਿਲ ਸੁਥਾਰ, ਸ਼ਿਵਮ ਸੁਥਾਰ, ਗੁਰਸੇਵਕ ਸਿੰਘ, ਕੋਚ ਸੋਨੂ, ਨਰੇਸ਼ ਕੁਮਾਰ, ਰਾਮ ਅਤੇ ਸੋਨੂੰ ਦੇਵੀ ਹਾਜ਼ਰ ਸਨ।
Advertisement
Advertisement