‘ਆਪ’ ਵਰਕਰਾਂ ਨੇ ਧੁੱਸੀ ਬੰਨ੍ਹ ’ਤੇ ਮਿੱਟੀ ਪਾਈ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਅੱਜ ਧੁੱਸੀ ਬੰਨ੍ਹ ਦੀਆਂ ਕਮਜ਼ੋਰ ਥਾਵਾਂ ਉੱਤੇ ਮਿੱਟੀ ਪਾਈ ਗਈ। ਇਸ ਕੰਮ ਨੂੰ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਅਤੇ ਮਾਰਕੀਟ ਕਮੇਟੀ ਫ਼ਤਹਿਗੜ੍ਹ ਪੰਜਤੂਰ ਦੇ ਚੇਅਰਮੈਨ ਸੁਖਵੀਰ ਸਿੰਘ ਮੰਦਰ ਦੀ ਅਗਵਾਈ ਹੇਠ ‘ਆਪ’ ਵਰਕਰਾਂ ਨੇ ਪੂਰਾ ਕੀਤਾ।
ਇਸ ਖੇਤਰ ਵਿੱਚੋਂ ਲੰਘਦੇ ਸਤਲੁਜ ’ਤੇ ਬਣੇ ਧੁੱਸੀ ਬੰਨ੍ਹ ਦੇ ਨੇੜਲੇ ਪਿੰਡਾਂ ਮੰਦਰ ਕਲਾਂ, ਭੈਣੀ, ਦੌਲੇਵਾਲਾ, ਮੇਲਕ ਆਦਿ ਵਿੱਚ ਮਿੱਟੀ ਪਾਉਣ ਦੀ ਸੇਵਾ ਕੀਤੀ ਗਈ। ਚੇਅਰਮੈਨ ਸੁਖਵੀਰ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਰਕਰਾਂ ਨੂੰ ਸਤਲੁਜ ਵਿੱਚ ਸੰਭਾਵੀ ਹੜ੍ਹਾਂ ਦੇ ਖ਼ਤਰੇ ਦੇ ਮੱਦੇਨਜ਼ਰ ਵਰਕਰਾਂ ਨੂੰ ਕਮਜ਼ੋਰ ਥਾਵਾਂ ਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਪ੍ਰਧਾਨ ਨਗਰ ਪੰਚਾਇਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੀ ਇਸ ਕਾਰਜ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨਾਲ ਮਿਲਕੇ ਸੰਭਾਵੀ ਹੜ੍ਹਾਂ ਦੇ ਟਾਕਰੇ ਲਈ ‘ਆਪ’ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਸਰਗਰਮ ਹਨ।