‘ਆਪ’ ਨੇ ਸੂਬੇ ਦੀ ਬਿਹਤਰੀ ਲਈ ਕੰਮ ਕੀਤਾ: ਪੁਰੀ
ਜੰਗਲਾਤ ਵਿਭਾਗ ਪੰਜਾਬ ਦੇ ਚੇਅਰਮੈਨ ਰਕੇਸ਼ ਪੁਰੀ ਨੇ ਪਿੰਡ ਭੁੱਚੋ ਖੁਰਦ ਵਿੱਚ ‘ਆਪ’ ਦੀ ਬਲਾਕ ਸਮਿਤੀ ਉਮੀਦਵਾਰ ਦਲਵੀਰ ਕੌਰ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਬੇਹਤਰੀ ਲਈ ਹਰ ਖੇਤਰ ਵਿੱਚ ਭਾਰੀ...
Advertisement
ਜੰਗਲਾਤ ਵਿਭਾਗ ਪੰਜਾਬ ਦੇ ਚੇਅਰਮੈਨ ਰਕੇਸ਼ ਪੁਰੀ ਨੇ ਪਿੰਡ ਭੁੱਚੋ ਖੁਰਦ ਵਿੱਚ ‘ਆਪ’ ਦੀ ਬਲਾਕ ਸਮਿਤੀ ਉਮੀਦਵਾਰ ਦਲਵੀਰ ਕੌਰ ਦੇ ਹੱਕ ਵਿੱਚ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਬੇਹਤਰੀ ਲਈ ਹਰ ਖੇਤਰ ਵਿੱਚ ਭਾਰੀ ਵਿਕਾਸ ਕੀਤਾ ਹੈ। ਉਨ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਵਾਹ ਲਾਈ ਹੋਈ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ।
ਇਸ ਮੌਕੇ ਬਲਾਕ ਪ੍ਰਧਾਨ ਕਮਲਜੀਤ ਕੌਰ, ਗੁਰਤੇਜ ਸਿੰਘ ਮਾਨ, ਲਛਮਣ ਰਾਮ ਅਤੇ ਰਮਨਦੀਪ ਕੌਰ ਨੇ ਉਮੀਦਵਾਰ ਦਲਵੀਰ ਕੌਰ ਨੂੰ ਕੇਲਿਆਂ ਨਾਲ ਤੋਲਿਆ। ਇਸ ਮੌਕੇ ਆਗੂ ਰਿੰਕੂ ਸ਼ਰਮਾ, ਸਰਬਜੀਤ ਸਿੰਘ ਮਾਹਲ, ਸੁੱਖਾ ਮਾਨ, ਗੱਗੀ ਮਾਹਲ, ਗੱਗੂ ਸਮਾਘ, ਗੁਰਬਿੰਦਰ ਮਾਹਲ, ਗੋਰਾ ਮਾਹਲ, ਜਸਪਾਲ ਸਿੰਘ ਬਾਹੀਆ, ਯਾਦਵਿੰਦਰ ਸ਼ਰਮਾ, ਜਗਦੀਪ ਗੱਗੀ, ਪਿਆਰਾ ਸਿੰਘ, ਲੀਡਰ ਸਮਾਘ, ਜੱਗੀ ਸ਼ਰਮਾ, ਨਿੰਮਾ ਮਾਨ ਅਤੇ ਹੋਰ ਵਰਕਰ ਹਾਜ਼ਰ ਸਨ।
Advertisement
Advertisement
