ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਨੇ ਲੋਕ ਰੋਹ ਕਾਰਨ ਲੈਂਡ ਪੂਲਿੰਗ ਨੀਤੀ ਵਾਪਸ ਲਈ: ਮਨਪ੍ਰੀਤ ਬਾਦਲ

ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡਾਂ ਭੂੰਦੜ, ਦੋਦਾ, ਛੱਤੇਆਣਾ, ਸਾਹਿਬ ਚੰਦ ਅਤੇ ਗਿੱਦੜਬਾਹਾ ਸ਼ਹਿਰ ਅੰਦਰ ਪਿਛਲੇ ਦਿਨੀਂ ਹੋਈਆਂ ਬੇਵਕਤੀ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਿੰਡ ਛੱਤੇਆਣਾ ਵਿੱਚ ਨਛੱਤਰ ਗਿੱਲ ਬਰਾੜ ਬੀਤੇ...
ਭੂੰਦੜ ਵਿੱਚ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮਨਪ੍ਰੀਤ ਸਿੰਘ ਬਾਦਲ।
Advertisement

ਸਾਬਕਾ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡਾਂ ਭੂੰਦੜ, ਦੋਦਾ, ਛੱਤੇਆਣਾ, ਸਾਹਿਬ ਚੰਦ ਅਤੇ ਗਿੱਦੜਬਾਹਾ ਸ਼ਹਿਰ ਅੰਦਰ ਪਿਛਲੇ ਦਿਨੀਂ ਹੋਈਆਂ ਬੇਵਕਤੀ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਿੰਡ ਛੱਤੇਆਣਾ ਵਿੱਚ ਨਛੱਤਰ ਗਿੱਲ ਬਰਾੜ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ ਸਨ। ਸ੍ਰੀ ਬਾਦਲ ਨੇ ਉਨ੍ਹਾਂ ਘਰ ਜਾ ਕੇ ਹਾਲ-ਚਾਲ ਪੁੱਛਿਆ ਅਤੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਅਤੇ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਮੁੱਖ ਪੰਜਾਬ ਲੈਂਡ ਪੂਲਿੰਗ ਨੀਤੀ ਲਿਆ ਕੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰਨਾ ਚਾਹੁੰਦੇ ਸਨ।

Advertisement

ਇਸ ਮੌਕੇ ਉਨ੍ਹਾਂ ਨਾਲ ਦਫ਼ਤਰ ਇੰਚਾਰਜ ਹਰਬੰਸ ਸਿੰਘ ਸੱਗੂ, ਹਰਜੀਤ ਸਿੰਘ ਨੀਲਾ ਮਾਨ, ਮਾਸਟਰ ਰਣਜੀਤ ਸਿੰਘ, ਬਾਬੂ ਸਿੰਘ, ਜੀਵਨ ਗਰਗ, ਸਾਧਾ ਸਿੰਘ ਭੂੰਦੜ, ਪੱਪੀ ਚਹਿਲ, ਰੁਪਿੰਦਰ ਸਮਾਘ, ਓਮ ਪ੍ਰਕਾਸ਼ ਬਾਂਕਾ ਅਤੇ ਰਾਜੂ ਸਹਾਰਨ ਆਦਿ ਹਾਜ਼ਰ ਸਨ।

Advertisement