ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਨੇ ਮਹਿਲ ਕਲਾਂ ਹਲਕੇ ਨੂੰ ਅਣਗੌਲਿਆਂ ਕੀਤਾ: ਖੇੜੀ

ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਸਰਕਾਰੀ ਵਿਵਸਥਾ ਬਾਰੇ ਕਾਂਗਰਸੀ ਆਗੂਆਂ ਨੇ ਪੰਜਾਬ ਦੀ ‘ਆਪ’ ਸਰਕਾਰ ਉੱਪਰ ਸਵਾਲ ਉਠਾਏ ਹਨ। ਇਸ ਮੌਕੇ ਕਾਂਗਰਸ ਐੱਸਸੀ ਵਿੰਗ ਦੇ ਸੂਬਾ ਕੋਆਰਡੀਨੇਟਰ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ...
ਮਹਿਲ ਕਲਾਂ ਵਿੱਚ ਗੱਲਬਾਤ ਕਰਦੇ ਹੋਏ ਐਡਵੋਕੇਟ ਜਸਵੀਰ ਸਿੰਘ ਖੇੜੀ ਤੇ ਕਾਂਗਰਸੀ ਆਗੂ।
Advertisement

ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਸਰਕਾਰੀ ਵਿਵਸਥਾ ਬਾਰੇ ਕਾਂਗਰਸੀ ਆਗੂਆਂ ਨੇ ਪੰਜਾਬ ਦੀ ‘ਆਪ’ ਸਰਕਾਰ ਉੱਪਰ ਸਵਾਲ ਉਠਾਏ ਹਨ। ਇਸ ਮੌਕੇ ਕਾਂਗਰਸ ਐੱਸਸੀ ਵਿੰਗ ਦੇ ਸੂਬਾ ਕੋਆਰਡੀਨੇਟਰ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਹਲਕਾ ਮਹਿਲ ਕਲਾਂ ਹਰ ਪੱਖ ਤੋਂ ਪਛੜ ਚੁੱਕਿਆ ਹੈ। ਹਲਕੇ ਵਿਚਲੇ ਹਸਪਤਾਲਾਂ, ਸਕੂਲਾਂ, ਤਹਿਸੀਲ, ਥਾਣਿਆਂ ਅਤੇ ਹੋਰ ਅਹਿਮ ਵਿਭਾਗਾਂ ਵਿੱਚ ਅਨੇਕਾਂ ਅਸਾਮੀਆਂ ਖਾਲੀ ਹਨ। ਇਸ ਕਾਰਨ ਹਲਕੇ ਦੇ ਲੋਕਾਂ ਨੂੰ ਸੇਵਾਵਾਂ ਲੈਣ ’ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਨਾਂ ਹੇਠ ਸਰਕਾਰ ਡਰਾਮਾ ਕਰ ਰਹੀ ਹੈ, ਪਰ ਹਕੀਕਤ ਇਹ ਹੈ ਕਿ ਹਰ ਪਿੰਡ ’ਚ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ।

ਐਡਵੋਕੇਟ ਖੇੜੀ ਨੇ ਕਿਹਾ ਕਿ ਕਾਂਗਰਸ ਦੀ ਚੰਨੀ ਸਰਕਾਰ ਵੇਲੇ ਮਹਿਲ ਕਲਾਂ ਨੂੰ ਸਬ-ਡਿਵੀਜ਼ਨ ਦਾ ਦਰਜਾ ਦਿੱਤਾ ਗਿਆ ਅਤੇ ਇਸ ਉਪਰੰਤ ‘ਆਪ’ ਸਰਕਾਰ ਸੱਤਾ ਵਿੱਚ ਆ ਗਈ। ਇਸ ਸਰਕਾਰ ਅਤੇ ਹਲਕਾ ਵਿਧਾਇਕ ਵਲੋਂ ਤਿੰਨ ਸਾਲ ਦੇ ਰਾਜ ਦੌਰਾਨ ਸਬ-ਡਿਵੀਜ਼ਨ ਦਾ ਕੰਪਲੈਕਸ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਇਸ ਕਾਰਨ ਇੱਥੇ ਅੱਜ ਵੀ ਐੱਸਡੀਐੱਮ ਅਤੇ ਤਹਿਸੀਲ ਦਫ਼ਤਰ ਲਈ ਇਮਾਰਤਾਂ ਤੱਕ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹਲਕੇ ਭਰ ਦੇ ਲੋਕ ‘ਆਪ’ ਸਰਕਾਰ ਤੋਂ ਦੁਖੀ ਹਨ। ਜੇ ਸਰਕਾਰ ਨੇ ਜਲਦ ਖਾਲੀ ਆਸਾਮੀਆਂ ਨਾ ਭਰੀਆਂ ਤਾਂ ਕਾਂਗਰਸ ਪਾਰਟੀ ਹਲਕੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਉਤਰੇਗੀ। ਇਸ ਮੌਕੇ ਸੀਨੀਅਰ ਆਗੂ ਗੋਪਾਲ ਸਿੰਘ ਗਿੱਲ ਚੰਨਣਵਾਲ, ਜੀਤ ਸਿੰਘ ਦਿਓਲ ਛਾਪਾ, ਡਾ. ਗੁਰਚਰਨ ਸਿੰਘ ਛੀਨੀਵਾਲ, ਮਲਕੀਤ ਸਿੰਘ ਬਲਵੰਤ ਸਿੰਘ ਦਰਬਾਰ ਸਿੰਘ ਛਾਪਾ ਵੀ ਹਾਜ਼ਰ ਸਨ।

Advertisement

Advertisement