ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਵਿਧਾਇਕ ਨੇ ‘ਕਾਂਗਰਸੀ’ ਉਮੀਦਵਾਰ ਦੇ ਹੱਕ ’ਚ ਦਿੱਤਾ ‘ਫ਼ਤਵਾ’

ਪਦਮਜੀਤ ਮਹਿਤਾ ਨੂੰ ਅਕਾਲੀ ਦਲ ਦਾ ਉਮੀਦਵਾਰ ਦੱਸਿਆ
ਮੇਅਰ ਦੀ ਚੋਣ ਮੌਕੇ ਹਾਲ ’ਚ ਮੌਜੂਦ ਵਿਧਾਇਕ ਜਗਰੂਪ ਸਿੰਘ ਗਿੱਲ ਤੇ ਹੋਰ।
Advertisement

ਸ਼ਗਨ ਕਟਾਰੀਆ

ਬਠਿੰਡਾ, 5 ਫਰਵਰੀ

Advertisement

ਵਿਧਾਇਕ ਵਜੋਂ ਆਪਣੀ ਵੋਟ ਦਾ ਇਸਤੇਮਾਲ ਕਰਨ ਵੋਟਿੰਗ ਸਥਾਨ ’ਤੇ ਪੁੱਜੇ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿ ਦਰਅਸਲ ਪਦਮਜੀਤ ਮਹਿਤਾ ਆਮ ਆਦਮੀ ਪਾਰਟੀ ਦੇ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਉਮੀਦਵਾਰ ਹਨ। ਉਨ੍ਹਾਂ ਆਪਣੀ ਗੱਲ ਨੂੰ ਪੁਖ਼ਤਾ ਕਰਦਿਆਂ ਕਿਹਾ ਕਿ ਜਦੋਂ ਵਾਰਡ ਨੰਬਰ 48 ਦੀ ਚੋਣ ਹੋਈ ਸੀ, ਉਦੋਂ ਹੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਪਦਮਜੀਤ ਮਹਿਤਾ ਨੂੰ ‘ਆਪਣਾ ਉਮੀਦਵਾਰ’ ਕਿਹਾ ਸੀ।

ਉਨ੍ਹਾਂ ਦਾਅਵਾ ਕੀਤਾ ਕਿ ਪਦਮਜੀਤ ਮਹਿਤਾ ਦੇ ਉਮੀਦਵਾਰ ਹੋਣ ਬਾਰੇ ਨਾ ਤਾਂ ਪਾਰਟੀ ਨੇ ਇਸ ਸਬੰਧ ਵਿੱਚ ਕੋਈ ਮੀਟਿੰਗ ਕੀਤੀ ਹੈ ਅਤੇ ਨਾ ਹੀ ਪਾਰਟੀ ਪ੍ਰਧਾਨ ਨੇ ਕੋਈ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਨੂੰ ਮੀਟਿੰਗ ਲਈ ਨਹੀਂ ਬੁਲਾਇਆ ਹਾਲਾਂ ਕਿ ਉਹ ਸ਼ਹਿਰ ਦੇ ਵਿੱਚ ਮੌਜੂਦ ਸਨ। ਇਹ ਵੀ ਦੱਸਣਯੋਗ ਹੈ ਕਿ ਕਿ ਅੱਜ ਦੀ ਚੋਣ ਦਾ ਰੌਚਿਕ ਪੱਖ ਇਹ ਰਿਹਾ ਕਿ ਜਗਰੂਪ ਸਿੰਘ ਗਿੱਲ ਨੇ ਆਪਣੀ ਹੀ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਕਰਦਿਆਂ, ਕਾਂਗਰਸੀ ਉਮੀਦਵਾਰ ਨੂੰ ਵੋਟ ਪਾਈ। ਉਂਜ ਕੁੱਲ 51 ਵੋਟਰਾਂ ’ਚੋਂ ਪੋਲਿੰਗ ਮੌਕੇ 48 ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਇਨ੍ਹਾਂ ’ਚੋਂ 33 ਨੇ ਪਦਮਜੀਤ ਮਹਿਤਾ ਦੇ ਹੱਕ ’ਚ ਅਤੇ 15 ਨੇ ਕਾਂਗਰਸੀ ਉਮੀਦਵਾਰ ਬਲਜਿੰਦਰ ਠੇਕੇਦਾਰ ਦੇ ਪੱਖ ’ਚ ਵੋਟ ਦਿੱਤੀ। 3 ਕੌਂਸਲਰ ਚੋਣ ਪ੍ਰਕਿਰਿਆ ਮੌਕੇ ਗ਼ੈਰ ਹਾਜ਼ਰ ਰਹੇ। ਰੌਚਿਕ ਇਹ ਵੀ ਰਿਹਾ ਕਿ ਇਹ ਚੋਣ ਬਠਿੰਡਾ ਦੀ ਮੁਕਾਮੀ ਰਾਜਨੀਤੀ ’ਚ ਇੱਕ ਅਹਿਮ ਘਟਨਾ ਬਣੀ। ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਆਪਣਾ ਮੇਅਰ ਨਹੀਂ ਬਣਾ ਸਕੀ।

ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਹਰਦੀਪ ਮੁੰਡੀਆਂ, ਫਿਰੋਜ਼ਪੁਰ ਦੇ ਵਿਧਾਇਕ ਰਾਕੇਸ਼ ਦਹੀਆ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਅੱਜ ਬਠਿੰਡਾ ਪਹੁੰਚੇ। ਖਾਸ ਗੱਲ ਇਹ ਰਹੀ ਕਿ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਨੇ ਇਨ੍ਹਾਂ ਤੋਂ ਵਿੱਥ ਬਣਾ ਕੇ ਰੱਖੀ ਅਤੇ ਇਨ੍ਹਾਂ ਨੂੰ ਨਹੀਂ ਮਿਲੇ। ਉਨ੍ਹਾਂ ਨੇ ਬਠਿੰਡਾ ਦੇ ਨਵੇਂ ਚੁਣੇ ਗਏ ਮੇਅਰ ਪਦਮਜੀਤ ਮਹਿਤਾ ਅਤੇ ਉਨ੍ਹਾਂ ਦੇ ਪਿਤਾ ਤੇ ਪੀਸੀਏ ਦੇ ਪ੍ਰਧਾਨ ਅਮਰਜੀਤ ਮਹਿਤਾ ਨੂੰ ਵਧਾਈਆਂ ਦਿੱਤੀਆਂ। ਅਮਨ ਅਰੋੜਾ ਨੇ ਕਿਹਾ ਕਿ ਅੱਜ ਬਠਿੰਡਾ ਦੇ ਕੌਂਸਲਰਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨੌਜਵਾਨ ਆਗੂ ਨੂੰ ਆਪਣਾ ਮੇਅਰ ਚੁਣ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਗਏ ਮੇਅਰ ਪਦਮਜੀਤ ਮਹਿਤਾ ਦੀ ਅਗਵਾਈ ਵਿੱਚ ਬਠਿੰਡਾ ਇਤਿਹਾਸਕ ਤਰੱਕੀ ਵੱਲ ਵਧੇਗਾ, ਜਿਸ ਦੇ ਲਈ ਉਹ ਨੌਜਵਾਨ ਊਰਜਾ ਦੇ ਤਹਿਤ ਦਿਨ ਰਾਤ ਮਿਹਨਤ ਕਰਨਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦਿਆਂ ਬਠਿੰਡਾ ਦੇ ਕੌਂਸਲਰਾਂ ਨੇ ਉਕਤ ਇਤਿਹਾਸਕ ਫੈਸਲਾ ਲਿਆ ਹੈ ਅਤੇ ਪਦਮਜੀਤ ਨੂੰ ਇੱਕਤਰਫ਼ਾ ਜਿੱਤ ਦਿਵਾ ਕੇ ਨੌਜਵਾਨਾਂ ਦੀ ਭਾਰਤੀ ਸ਼ਹਿਰੀ ਰਾਜਨੀਤੀ ਵਿੱਚ ਮਜ਼ਬੂਤ ਭਾਗੀਦਾਰੀ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ।

Advertisement
Show comments