ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਸਰਕਾਰ ਨੇ ਕੈਬਨਿਟ ਤੋਂ ਸਕੂਲ ਤੱਕ ਰਾਖਵਾਂਕਰਨ ਲਾਗੂ ਕੀਤਾ: ਖੁੱਡੀਆਂ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 17 ਅਪਰੈਲ ਪੰਜਾਬ ਵਿੱਚ ਕੈਬਨਿਟ ਤੋਂ ਸਕੂਲ ਪੱਧਰ ਤੱਕ ਅਨੁਸੂਚਿਤ ਜਾਤੀ ਰਾਖਵਾਂਕਰਨ ਲਾਗੂ ਹੋਣ ’ਤੇ ਪੰਜਾਬ ਸਰਕਾਰ ਬਾਗੋ-ਬਾਗ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 2017 'ਚ ਆਮ ਆਦਮੀ...
Advertisement

ਨਿੱਜੀ ਪੱਤਰ ਪ੍ਰੇਰਕ

ਸ੍ਰੀ ਮੁਕਤਸਰ ਸਾਹਿਬ, 17 ਅਪਰੈਲ

Advertisement

ਪੰਜਾਬ ਵਿੱਚ ਕੈਬਨਿਟ ਤੋਂ ਸਕੂਲ ਪੱਧਰ ਤੱਕ ਅਨੁਸੂਚਿਤ ਜਾਤੀ ਰਾਖਵਾਂਕਰਨ ਲਾਗੂ ਹੋਣ ’ਤੇ ਪੰਜਾਬ ਸਰਕਾਰ ਬਾਗੋ-ਬਾਗ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ 2017 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਅੱਗੇ ਮੰਗ ਰੱਖੀ ਸੀ ਕਿ ਪੰਜਾਬ ’ਚ ਜੁਡੀਸ਼ਰੀ 'ਚ ਰਾਖਵਾਂਕਰਨ ਲਿਆਂਦਾ ਜਾਵੇ ਤਾਂ ਜੋ ਅਨੁਸੂਚਿਤ ਜਾਤੀ ਦੇ ਭਾਈਚਾਰੇ ਨੂੰ ਹੱਕ ਦਿੱਤਾ ਜਾਵੇ ਪਰ ਉਦੋਂ ਇਹ ਹੱਕ ਪੂਰਾ ਨਹੀਂ ਹੋਇਆ ਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹ ਪਹਿਲੀ ਵਾਰ ਹੋਇਆ ਕਿ ਕੈਬਿਨਟ ਵਿੱਚ ਐੱਸ.ਸੀ. ਭਾਈਚਾਰੇ ਨਾਲ ਸੰਬਧਤ 6 ਮੰਤਰੀ ਬਣਾਏ ਗਏ ਅਤੇ ਐਡਵੋਕੇਟ ਜਨਰਲ ਦੇ ਦਫਤਰ 'ਚ 58 ਲਾਅ ਅਫਸਰਾਂ ਨੂੰ ਹੱਕ ਦਿੱਤਾ ਗਿਆ। ਇਸੇ ਤਰ੍ਹਾਂ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕੁੱਲ 429.24 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ।

Advertisement