ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਆਪ’ ਨੇ ਬਿਨਾਂ ਸਿਫਾਰਸ਼ ਅਤੇ ਪੈਸੇ ਤੋਂ ਨੌਕਰੀਆਂ ਦਿੱਤੀਆਂ: ਪੰਨੂ

ਉਮੀਦਵਾਰ ਰਿੰਕੂ ਸ਼ਰਮਾ ਅਤੇ ਸਰਬਜੀਤ ਮਾਹਲ ਦੇ ਹੱਕ ਵਿੱਚ ਕੀਤਾ ਪ੍ਰਚਾਰ;  ਨਿੰਮਾ ਸਿੰਘ ਨੇ ਉਮੀਦਵਾਰਾਂ ਨੂੰ ਕੇਲਿਆਂ ਨਾਲ ਤੋਲਿਆ
ਪਿੰਡ ਤੁੰਗਵਾਲੀ ਵਿੱਚ ਉਮੀਦਵਾਰਾਂ ਨੂੰ ਕੇਲਿਆਂ ਨਾਲ ਤੋਲਦਾ ਹੋਇਆ ਨਿੰਮਾ ਸਿੰਘ। -ਫੋਟੋ: ਪਵਨ ਗੋਇਲ
Advertisement

ਆਮ ਆਦਮੀ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਬਲਤੇਜ ਸਿੰਘ ਪਨੂੰ, ਵਣ ਵਿਭਾਗ ਪੰਜਾਬ ਦੇ ਚੇਅਰਮੈਨ ਰਾਕੇਸ਼ ਪੁਰੀ ਅਤੇ ਸੀਨੀਅਰ ਆਗੂ ਅਨਿਲ ਠਾਕੁਰ ਨੇ ਪਿੰਡ ਤੁੰਗਵਾਲੀ ਵਿੱਚ ਪਿੰਡ ਭੁੱਚੋ ਕਲਾਂ ਦੇ ਜ਼ੋਨ ਨੰਬਰ 3 ਤੋਂ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਰਿੰਕੂ ਸ਼ਰਮਾ ਅਤੇ ਤੁੰਗਵਾਲੀ ਤੋਂ ਬਲਾਕ ਸਮਿਤੀ ਦੇ ਉਮੀਦਵਾਰ ਸਰਬਜੀਤ ਸਿੰਘ ਮਾਹਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ੍ਰੀ ਪੰਨੂੰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹਰ ਖੇਤਰ ਵਿੱਚ ਭਾਰੀ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਖੇਤਰ ਨੂੰ ਤਰੱਕੀ ਦੇ ਰਾਹ ’ਤੇ ਲਿਆਂਦਾ ਹੈ ਅਤੇ ਨੌਜਵਾਨਾਂ ਨੂੰ ਬਿਨਾਂ ਕਿਸੇ ਸਿਫਾਰਸ਼ ਅਤੇ ਪੈਸੇ ਦੇ ਮੈਰਿਟ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਭਰਵੇਂ ਵਿਕਾਸ ਲਈ ਦੇ ‘ਆਪ’ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਵਿੱਚ ਭੇਜਿਆ ਜਾਵੇ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੱਲਾ ਅਤੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

ਇਸ ਦੌਰਾਨ ਦੋਵਾਂ ਉਮੀਦਵਾਰਾਂ ਨੂੰ ਆਪ ਦੇ ਵਰਕਰ ਨਿੰਮਾ ਸਿੰਘ ਨੇ ਕੇਲਿਆਂ ਨਾਲ ਤੋਲਿਆ।  ਇਸ ਮੌਕੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੀ ਸੰਗਠਨ ਇੰਚਰਾਜ ਬਲਜਿੰਦਰ ਕੌਰ ਤੁੰਗਵਾਲੀ, ਟਰੱਕ ਯੂਨੀਅਨ ਭੁੱਚੋ ਮੰਡੀ ਦੇ ਪ੍ਰਧਾਨ ਗੋਰਾ ਮਾਹਲ, ਯੂਥ ਆਗੂ ਯਾਦਵਿੰਦਰ ਸ਼ਰਮਾ, ਗੱਗੂ ਸਮਾਘ, ਗੱਗੀ ਮਾਹਲ, ਅੰਮ੍ਰਿਤ ਬੁੱਟਰ, ਜਗਦੀਪ ਗੱਗੀ, ਸੁੱਖਾ ਮਾਨ, ਨਿੰਮਾ ਮਾਨ, ਬਬਲੀ ਅਕਾਲੀ, ਰਾਮ ਸਿੰਘ ਅਕਾਲੀ ਅਤੇ ਗੁਰਜੀਤ ਬਰਾੜ ਆਦਿ ਹਾਜ਼ਰ ਸਨ।

 

Advertisement
Show comments