ਬਠਿੰਡਾ ਜ਼ਿਲ੍ਹੇ ’ਚ ਕੁੱਲ 511 ਉਮੀਦਵਾਰ ਚੋਣ ਮੈਦਾਨ ’ਚ
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 511 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੀਆਂ 17...
Advertisement
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ 14 ਦਸੰਬਰ ਨੂੰ ਹੋਣ ਵਾਲੀ ਵੋਟਿੰਗ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 511 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਦੀਆਂ 17 ਸੀਟਾਂ ਲਈ 63 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਸੀਟਾਂ ਵਿੱਚ ਫੂਸ ਮੰਡੀ ਤੋਂ 2, ਬਲਾਹੜ ਵਿੰਝੂ, ਬੁਰਜ ਗਿੱਲ, ਬਹਿਮਣ ਦੀਵਾਨਾ, ਮੰਡੀ ਕਲਾਂ ਤੋਂ 3-3 ਅਤੇ ਕਿਲੀ ਨਿਹਾਲ ਸਿੰਘ, ਭੁੱਚੋਂ ਕਲਾਂ, ਬਾਂਡੀ, ਪੱਕਾ ਕਲਾਂ, ਬੰਗੀ ਰੂਲਦੂ, ਮਾਈਸਰਖਾਨਾ, ਜੋਧਪੁਰ ਪਾਖਰ, ਸਿਰੀਏਵਾਲਾ, ਪੂਹਲਾ, ਜੈ ਸਿੰਘ ਵਾਲਾ ਅਤੇ ਕਰਾੜ ਵਾਲਾ ਤੋਂ 4-4 ਜਦੋਂਕਿ ਜ਼ੋਨ ਸਿੰਗੋ ਤੋਂ ਪੰਜ ਨਾਮਜ਼ਦ ਉਮੀਦਵਾਰ ਮੈਦਾਨ ਵਿੱਚ ਹਨ। ਪੰਚਾਇਤ ਸਮਿਤੀ ਦੀਆਂ 137 ਸੀਟਾਂ ਲਈ 448 ਉਮੀਦਵਾਰਾਂ ਵੱਲੋਂ ਚੋਣ ਲੜੀ ਜਾ ਰਹੀ ਹੈ।
Advertisement
Advertisement
