ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਅੱਗ ਲੱਗੀ

ਇੱਥੇ ਮੁੱਖ ਚੌਕ ਨਜ਼ਦੀਕ ਬਣਾਈ ਪਾਰਕਿੰਗ ਵਿੱਚ ਕੂੜੇ ਨੂੰ ਅੱਗ ਲੱਗਣ ਕਾਰਨ, ਇੱਥੇ ਖੜ੍ਹੀ ਕਾਰ ਵੀ ਅੱਗ ਦੀ ਲਪੇਟ ’ਚ ਆ ਗਈ। ਇਸ ਕਾਰਨ ਗੱਡੀ ਦਾ ਇੰਜਣ ਅਤੇ ਡੈਸ਼ ਬੋਰਡ ਸੜ ਗਿਆ। ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ...
Advertisement

ਇੱਥੇ ਮੁੱਖ ਚੌਕ ਨਜ਼ਦੀਕ ਬਣਾਈ ਪਾਰਕਿੰਗ ਵਿੱਚ ਕੂੜੇ ਨੂੰ ਅੱਗ ਲੱਗਣ ਕਾਰਨ, ਇੱਥੇ ਖੜ੍ਹੀ ਕਾਰ ਵੀ ਅੱਗ ਦੀ ਲਪੇਟ ’ਚ ਆ ਗਈ। ਇਸ ਕਾਰਨ ਗੱਡੀ ਦਾ ਇੰਜਣ ਅਤੇ ਡੈਸ਼ ਬੋਰਡ ਸੜ ਗਿਆ। ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਈ ਤੇ ਬਾਕੀ ਗੱਡੀਆਂ ਨੂੰ ਸੁਰੱਖਿਅਤ ਪਾਸੇ ਕੀਤਾ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਤਵਾਲੀ ਦੀ ਕੰਧ ਨਾਲ ਮੁੱਖ ਬਾਜ਼ਾਰ ਵਾਲੇ ਪਾਸੇ ਪਾਰਕਿੰਗ ਬਣਾਈ ਹੋਈ ਹੈ। ਇਸੇ ਪਾਰਕਿੰਗ ਵਿੱਚ ਹੀ ਕੂੜਾ ਵੀ ਸੁੱਟਿਆ ਜਾ ਰਿਹਾ ਹੈ। ਕਾਰ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੇਲਵੇ ਰੋਡ ’ਤੇ ਮੋਬਾਈਲ ਦੀ ਦੁਕਾਨ ’ਤੇ ਕੰਮ ਕਰਦਾ ਹੈ। ਉਹ ਹਰ ਰੋਜ਼ ਇੱਥੇ ਪਾਰਕਿੰਗ ਵਿੱਚ ਗੱਡੀ ਲਗਾਉਂਦਾ ਹੈ। ਉਸ ਨੂੰ ਲੋਕਾਂ ਨੇ ਦੱਸਿਆ ਕਿ ਉਸ ਦੀ ਕਾਰ ਨੂੰ ਅੱਗ ਲੱਗ ਗਈ ਹੈ। ਡੀ ਐੱਸ ਪੀ ਸੰਜੀਵ ਕੁਮਾਰ ਅਤੇ ਐੱਸ ਐੱਚ ਓ ਇੰਸਪੈਕਟਰ ਚਮਕੌਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Show comments