ਅੱਖਾਂ ਦੇ ਕੈਂਪ ’ਚ 750 ਮਰੀਜ਼ਾਂ ਦੀ ਜਾਂਚ
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਦਾ ਉਪਰਾਲਾ
Advertisement
ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ ਵੱਲੋਂ ਸਥਾਨਕ ਸੰਤ ਜਲਾਲ ਵਾਲਿਆਂ ਦੇ ਅੱਖਾਂ ਦੇ ਹਸਪਤਾਲ ਵਿੱਚ ਸੰਸਥਾ ਦੇ ਸਰਪ੍ਰਸਤ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਦੀ ਅਗਵਾਈ ਹੇਠ ਪ੍ਰਕਾਸ ਪੁਰਬ ਮੌਕੇ ‘ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਤੇ ਲੈਨਜ਼ ਕੈਂਪ’ ਲਾਇਆ ਗਿਆ। ਇੰਗਲੈਂਡ ਦੀ ਸੰਗਤ ਜਸਵਿੰਦਰ ਸਿੰਘ ਢਿੱਲੋਂ, ਗੁਰਦੇਵ ਸਿੰਘ ਪੁਰੇਵਾਲ, ਪਰਮਿੰਦਰ ਕੌਰ ਪੁਰੇਵਾਲ, ਜੋਗਾ ਸਿੰਘ ਢਿੱਲੋਂ, ਹਰਨੇਕ ਸਿੰਘ ਧਾਲੀਵਾਲ, ਪਰਮਿੰਦਰ ਸਿੰਘ ਮਾਂਗਟ, ਬਲਵਿੰਦਰ ਸਿੰਘ ਚੌਹਾਨ, ਗੁਰਮੀਤ ਸਿੰਘ ਭੱਲਾ, ਭੁਪਿੰਦਰ ਪਾਲ ਸਿੰਘ ਭਮਰਾ, ਹਰਮਿੰਦਰ ਸਿੰਘ ਦੂਹਰਾ, ਰਮਨ ਕੁਮਾਰ ਸ਼ਰਮਾ, ਜਸਪਾਲ ਸਿੰਘ ਭੱਲਾ, ਕੁਲਬੀਰ ਸਿੰਘ ਮੋਂਡੇਅਰ ਅਤੇ ਪ੍ਰਵੀਨ ਕੁਮਾਰ ਮੈਣੀ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਵਿੱਚ ਡਾ. ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰ ਕੌਰ ਨੇ ਆਪਣੀਆਂ ਸਹਿਯੋਗੀ ਮੈਡੀਕਲ ਟੀਮਾਂ ਦੀ ਮਦਦ ਨਾਲ ਕਰੀਬ 750 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਨ੍ਹਾਂ ’ਚੋਂ 325 ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਅਪ੍ਰੇਸ਼ਨ ਕਰਨ ਲਈ ਚੋਣ ਕੀਤੀ ਗਈ। ਮਰੀਜ਼ਾਂ ਲਈ ਰਹਿਣ ਅਤੇ ਲੰਗਰ ਦਾ ਪ੍ਰਬੰਧ ਸੁਸਾਇਟੀ ਵੱਲੋਂ ਮੁਫ਼ਤ ਕੀਤਾ ਗਿਆ।
ਕੈਂਪ ਦੇ ਉਦਘਾਟਨੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਵਿਧਾਇਕ ਅਮੋਲਕ ਸਿੰਘ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਦਾਨੀ ਸੱਜਣਾਂ ਦਾ ਸਹਿਯੋਗ ਵੱਡਮੁੱਲਾ ਹੈ। ਇਸ ਮੌਕੇ ਸਵਾਮੀ ਬ੍ਰਹਮ ਮੁਨੀ ਅਤੇ ਸੁਸਾਇਟੀ ਦੇ ਸੰਚਾਲਕ ਸੰਤ ਰਿਸ਼ੀ ਰਾਮ ਵੱਲੋਂ ਮਹਿਮਾਨਾਂ ਤੇ ਪਰਵਾਸੀ ਭਾਰਤੀਆਂ ਨੂੰ ਸਨਮਾਨਿਤ ਕੀਤਾ ਗਿਆ।
Advertisement
ਸਮਾਗਮ ਦੌਰਾਨ ਵਿਵੇਕ ਆਸ਼ਰਮ ਜੈਤੋ ਤੋਂ ਮਾਤਾ ਰਜਨੀ ਦੇਵੀ, ਹੈੱਡ ਗ੍ਰੰਥੀ ਰਾਮ ਸਿੰਘ, ਟਰੱਕ ਯੂਨੀਅਨ ਜੈਤੋ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ‘ਆਪ’ ਦੇ ਯੂਥ ਵਿੰਗ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਖਰੀਤ ਰੋਮਾਣਾ, ਡੀ. ਸੀ. ਸਿੰਘ, ਡਾ. ਮੱਖਣ ਸਿੰਘ ਕਰੀਰਵਾਲੀ, ਮੇਜਰ ਸਿੰਘ ਗੋਂਦਾਰਾ, ਜਗਦੀਸ਼ ਸਿੰਘ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ ਰੋੜੀਕਪੂਰਾ, ਸਤਵਿੰਦਰ ਸਿੰਘ ਅੰਗਰੋਈਆ, ਬੀਬੀ ਸੁਮਨ, ਸੁਸ਼ਮਾ, ਕਰਮਜੀਤ ਕੌਰ ਅਤੇ ਜਸਵੀਰ ਕੌਰ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
Advertisement
