ਕਬੱਡੀ ਖਿਡਾਰੀਆਂ ਨੂੰ 51 ਹਜ਼ਾਰ ਦੀ ਮਦਦ
ਕਬੱਡੀ ਖਿਡਾਰੀ ਰਹੇ ਪਿੰਡ ਤੁੰਗਵਾਲੀ ਦੇ ਨੌਜਵਾਨ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਅੱਜ ਪਿੰਡ ਦੀ ਕਬੱਡੀ ਟੀਮ ਨੂੰ 51 ਹਜ਼ਾਰ ਰੁਪਏ ਮਾਲੀ ਸਹਾਇਤਾ ਵਜੋਂ ਦਿੱਤੇ। ਇਹ ਸਹਾਇਤਾ ਸਰਪੰਚ ਜੋਗਿੰਦਰ ਸਿੰਘ ਬਰਾੜ ਅਤੇ ਉਸ ਦੇ ਭਰਾ ਗੁਰਤੇਜ ਸਿੰਘ ਪੁਲੀਸ ਮੁਲਾਜ਼ਮ ਨੇ...
Advertisement
ਕਬੱਡੀ ਖਿਡਾਰੀ ਰਹੇ ਪਿੰਡ ਤੁੰਗਵਾਲੀ ਦੇ ਨੌਜਵਾਨ ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਅੱਜ ਪਿੰਡ ਦੀ ਕਬੱਡੀ ਟੀਮ ਨੂੰ 51 ਹਜ਼ਾਰ ਰੁਪਏ ਮਾਲੀ ਸਹਾਇਤਾ ਵਜੋਂ ਦਿੱਤੇ। ਇਹ ਸਹਾਇਤਾ ਸਰਪੰਚ ਜੋਗਿੰਦਰ ਸਿੰਘ ਬਰਾੜ ਅਤੇ ਉਸ ਦੇ ਭਰਾ ਗੁਰਤੇਜ ਸਿੰਘ ਪੁਲੀਸ ਮੁਲਾਜ਼ਮ ਨੇ ਸਾਂਝੇ ਤੌਰ ’ਤੇ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਦੀ ਕਬੱਡੀ ਟੀਮ ਖੇਡਾਂ ਵਿੱਚ ਜਿੱਤਾਂ ਹਾਸਲ ਕਰਕੇ ਚੰਗਾ ਨਾਮਣਾ ਖੱਟ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦੇ ਕੇ ਖੇਡਾਂ ਨਾਲ ਜੋੜਣ ਲਈ ਕਬੱਡੀ ਕੋਚ ਜਗਸੀਰ ਸਿੰਘ ਲਾਲ੍ਹਾ ਦਾ ਵੱਡਾ ਯੋਗਦਾਨ ਹੈ।
Advertisement
Advertisement