ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਤੀਜੇ ਦਿਨ 49 ਨਾਮਜ਼ਦਗੀਆਂ
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਅੱਜ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕੁੱਲ 49 ਨਾਮਜ਼ਦਗੀ ਪੱਤਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ 'ਚ ਅਕਲੀਆ ਲਈ 1, ਦਲੇਲ ਸਿੰਘ ਵਾਲਾ 1, ਬੱਛੋਆਣਾ 1,...
Advertisement
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਨੇ ਦੱਸਿਆ ਕਿ ਅੱਜ ਤੀਜੇ ਦਿਨ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਕੁੱਲ 49 ਨਾਮਜ਼ਦਗੀ ਪੱਤਰ ਦਾਖਲ ਹੋਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਮਾਨਸਾ 'ਚ ਅਕਲੀਆ ਲਈ 1, ਦਲੇਲ ਸਿੰਘ ਵਾਲਾ 1, ਬੱਛੋਆਣਾ 1, ਕੁਲਰੀਆਂ 1, ਭੈਣੀ ਬਾਘਾ 1 ਅਤੇ ਰਾਏਪੁਰ ਲਈ 2 ਨਾਮਜ਼ਦਗੀ ਪੱਤਰ ਦਾਖਲ ਹੋਏ। ਪੰਚਾਇਤ ਸਮਿਤੀ ਮਾਨਸਾ 'ਚ ਬੁਰਜ ਢਿੱਲਵਾਂ ਲਈ 2, ਬੁਰਜ ਰਾਠੀ 2, ਭੈਣੀ ਬਾਘਾ 1, ਕੋਟਲੀ ਕਲਾਂ 2, ਠੂਠਿਆਂਵਾਲੀ 2, ਖਾਰਾ 1, ਮਾਨਬੀਬੜੀਆਂ 2, ਸਹਾਰਨਾ 1, ਖੀਵਾ ਕਲਾਂ 1, ਹੀਰੋ ਕਲਾਂ 1, ਰੱਲਾ 1 ਅਤੇ ਅਕਲੀਆ ਲਈ 2 ਨਾਮਜ਼ਦਗੀਆਂ ਦਾਖ਼ਲ ਹੋਈਆਂ।
ਪੰਚਾਇਤ ਸੰਮਤੀ ਬੁਢਲਾਡਾ 'ਚ ਬੱਛੋਆਣਾ ਲਈ 2, ਕੁਲਰੀਆਂ 1, ਚੱਕ ਅਲੀਸ਼ੇਰ 1, ਕਲੀਪੁਰ 1, ਮੱਲ ਸਿੰਘ ਵਾਲਾ 2 ਅਤੇ ਫੁੱਲੂਵਾਲਾ ਡੋਡ ਲਈ 1 ਨਾਮਜ਼ਦਗੀ ਹੋਈ।
Advertisement
ਪੰਚਾਇਤ ਸੰਮਤੀ ਸਰਦੂਲਗੜ੍ਹ 'ਚ ਫੱਤਾ ਮਾਲੋਕਾ ਲਈ 1, ਜਟਾਣਾ ਕਲਾਂ 1, ਹੀਂਗਣਾ ਉਰਫ ਭਗਵਾਨਪੁਰ 2 ਅਤੇ ਕੁਸਲਾ ਲਈ 2 ਨਾਮਜ਼ਦਗੀਆਂ ਹੋਈਆਂ।
Advertisement
