ਮਾਨਸਾ ’ਚ ਕੈਂਟਰ ’ਚੋਂ 20 ਮਰੇ ਪਸ਼ੂ ਮਿਲੇ
ਹਰਿਆਣਾ ਦੇ ਪਿੰਡ ਰੋੜੀ ਤੋਂ ਪਸ਼ੂਆਂ ਦਾ ਭਰ ਕੇ ਜੰਮੂ-ਕਸ਼ਮੀਰ ਜਾ ਰਿਹਾ ਕੈਂਟਰ ਪੁਲੀਸ ਨੇ ਕੈਂਟਰ ਫੜਿਆ ਹੈ। ਕੈਂਟਰ ’ਚੋਂ 20 ਪਸ਼ੂ ਮਰੇ ਹੋਏ ਤੇ ਪੰਜ ਜ਼ਿੰਦਾ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਗਊਸ਼ਾਲਾ ਮਾਨਸਾ ਵਿਖੇ ਛੱਡ ਦਿੱਤਾ ਗਿਆ। ਜਾਣਕਾਰੀ ਅਨੁਸਾਰ...
Advertisement
ਹਰਿਆਣਾ ਦੇ ਪਿੰਡ ਰੋੜੀ ਤੋਂ ਪਸ਼ੂਆਂ ਦਾ ਭਰ ਕੇ ਜੰਮੂ-ਕਸ਼ਮੀਰ ਜਾ ਰਿਹਾ ਕੈਂਟਰ ਪੁਲੀਸ ਨੇ ਕੈਂਟਰ ਫੜਿਆ ਹੈ। ਕੈਂਟਰ ’ਚੋਂ 20 ਪਸ਼ੂ ਮਰੇ ਹੋਏ ਤੇ ਪੰਜ ਜ਼ਿੰਦਾ ਸਨ, ਜਿਨ੍ਹਾਂ ਨੂੰ ਗੁਰੂ ਨਾਨਕ ਗਊਸ਼ਾਲਾ ਮਾਨਸਾ ਵਿਖੇ ਛੱਡ ਦਿੱਤਾ ਗਿਆ। ਜਾਣਕਾਰੀ ਅਨੁਸਾਰ ਕੈਂਟਰ ਰਾਹ ਵਿਚ ਖ਼ਰਾਬ ਹੋਣ ਕਰ ਕੇ ਡਰਾਈਵਰ ਉਸ ਨੂੰ ਮਾਨਸਾ ਨੇੜਲੇ ਪਿੰਡ ਕੋਟਧਰਮੂ ਦੇ ਪੈਟਰੋਲ ਪੰਪ ਲਾਗੇ ਮੁੱਖ ਮਾਰਗ ’ਤੇ ਛੱਡ ਕੇ ਫਰਾਰ ਹੋ ਗਿਆ। ਮਾਨਸਾ ਪੁਲੀਸ ਨੇ ਜਦੋਂ ਲਾਵਾਰਿਸ ਹਾਲਤ ਵਿੱਚ ਸੜਕ ’ਤੇ ਖੜ੍ਹਾ ਕੈਂਟਰ ਦੇਖਿਆ ਤਾਂ ਉਸ ਵਿਚ ਲੱਦੇ ਪਸ਼ੂ ਬਰਾਮਦ ਕੀਤੇ। ਪੁਲੀਸ ਚੌਕੀ ਕੋਟਧਰਮੂ ਨੇ ਅਣਪਛਾਤੇ ਗਊ ਤਸ਼ਕਰਾਂ ਖਿਲਾਫ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕਰਨ ਉਪਰੰਤ ਕੈਂਟਰ ਨੂੰ ਕਬਜੇ ਵਿਚ ਲੈ ਲਿਆ।
Advertisement
Advertisement