ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਤਰੰਜ ਮੁਕਾਬਲੇ ’ਚ ਯੁਵਾਨ ਅੱਵਲ

ਪਠਾਨਕੋਟ: ਇੱਥੇ ਸ਼ਤਰੰਜ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਰੀਬ 100 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ 3 ਕੈਟਾਗਰੀਆਂ ਰੱਖੀਆਂ ਗਈਆਂ ਜਿਸ ਵਿੱਚ ਅੰਡਰ-13, ਅੰਡਰ-19 ਤੇ ਓਪਨ-19 ਸਨ। ਪ੍ਰਬੰਧਕ ਅਨੀਰੁਧ ਤ੍ਰੇਹਨ ਅਨੁਸਾਰ ਨਤੀਜਿਆਂ ਵਿੱਚ ਅੰਡਰ-13 (ਲੜਕੇ) ਮੁਕਾਬਲੇ ਵਿੱਚ ਯੁਵਾਨ ਬੇਰੀ...
ਸ਼ਤਰੰਜ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਖਿਡਾਰੀ। -ਫੋਟੋ: ਧਵਨ
Advertisement

ਪਠਾਨਕੋਟ: ਇੱਥੇ ਸ਼ਤਰੰਜ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਕਰੀਬ 100 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਵਿੱਚ 3 ਕੈਟਾਗਰੀਆਂ ਰੱਖੀਆਂ ਗਈਆਂ ਜਿਸ ਵਿੱਚ ਅੰਡਰ-13, ਅੰਡਰ-19 ਤੇ ਓਪਨ-19 ਸਨ। ਪ੍ਰਬੰਧਕ ਅਨੀਰੁਧ ਤ੍ਰੇਹਨ ਅਨੁਸਾਰ ਨਤੀਜਿਆਂ ਵਿੱਚ ਅੰਡਰ-13 (ਲੜਕੇ) ਮੁਕਾਬਲੇ ਵਿੱਚ ਯੁਵਾਨ ਬੇਰੀ ਨੇ ਪਹਿਲਾ, ਅਬਦੁਲ ਹਨਾਮ ਨੇ ਦੂਸਰਾ ਅਤੇ ਪਿਯੂਸ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਓਪਨ-19 (ਲੜਕੇ) ਵਿੱਚ ਰਾਘਵ ਮਹਿੰਦਰੂ ਨੇ ਪਹਿਲਾ, ਅਨੀਰੁਧ ਅਰੋੜਾ ਨੇ ਦੂਸਰਾ ਅਤੇ ਅਮਿਤ ਚੌਧਰੀ ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-19 (ਲੜਕਿਆਂ) ਵਿੱਚ ਮੋਕਸ਼ ਸ਼ਰਮਾ ਨੇ ਪਹਿਲਾ, ਵਿਆਂਸ਼ ਗੁਪਤਾ ਨੇ ਦੂਸਰਾ ਅਤੇ ਧਰਿਆ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਅੰਡਰ-13 ਵਿੱਚ ਮਨਸਵੀ ਨੇ ਪਹਿਲਾ, ਰਿਧਿਮਾ ਨੇ ਦੂਸਰਾ ਅਤੇ ਰਿਸ਼ਤੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕੀਆਂ ਵਿੱਚ ਸਾਮੀਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਪੁਰਸਕਾਰ ਵੰਡੇ ਗਏ। -ਪੱਤਰ ਪ੍ਰੇਰਕ

 

Advertisement

Advertisement