ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਟਰਸਾਈਕਲਾਂ ਦੀ ਟੱਕਰ ’ਚ ਨੌਜਵਾਨ ਦੀ ਮੌਤ

ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿੱਚ ਬੀਤੀ ਸ਼ਾਮ ਸੜਕ ਹਾਦਸੇ ਵਿੱਚ 30 ਕੁ ਸਾਲ ਦੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਹ ਹਾਦਸਾ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋਣ ਕਰਕੇ ਹੋਇਆ| ਥਾਣਾ ਦੇ ਏਐੱਸਆਈ...
Advertisement

ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਸੇਲ ਵਿੱਚ ਬੀਤੀ ਸ਼ਾਮ ਸੜਕ ਹਾਦਸੇ ਵਿੱਚ 30 ਕੁ ਸਾਲ ਦੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ| ਇਹ ਹਾਦਸਾ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋਣ ਕਰਕੇ ਹੋਇਆ| ਥਾਣਾ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਸੁਖਚਰਨ ਸਿੰਘ ਵਾਸੀ ਭੱਲਾ ਕਲੋਨੀ (ਛੇਹਰਟਾ) ਦੇ ਤੌਰ ’ਤੇ ਕੀਤੀ ਗਈ ਹੈ| ਉਹ ਮੋਟਰਸਾਈਕਲ ’ਤੇ ਆਪਣੇ ਘਰ ਨੂੰ ਪਰਤ ਰਿਹਾ ਸੀ। ਇਸੇ ਦੌਰਾਨ ਉਸ ਨੂੰ ਢੰਡ ਵਾਲੇ ਪਾਸਿਓਂ ਆਏ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਗੰਭੀਰ ਜਖਮੀ ਹੋ ਜਾਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ| ਇਸ ਸਬੰਧੀ ਦੂਸਰੇ ਮੋਟਰ ਸਾਇਕਲ ਦੇ ਚਾਲਕ ਨਿਸ਼ਾਨ ਸਿੰਘ ਵਾਸੀ ਮਾਣਕਪੁਰ ਖਿਲਾਫ਼ ਬੀ ਐਨ ਐਸ ਦੀ ਦਫ਼ਾ 281, 106 (1), 125, 324 ਅਧੀਨ ਕੇਸ ਦਰਜ ਕੀਤਾ ਗਿਆ ਹੈ| ਹਾਦਸੇ ਵਿੱਚ ਨਿਸ਼ਾਨ ਸਿੰਘ ਵੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ|

Advertisement

Advertisement