ਨੌਜਵਾਨ ਹੈਰੋਇਨ ਸਣੇ ਕਾਬੂ
ਥਾਣਾ ਧਾਰੀਵਾਲ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਣੇ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਰਣਜੀਤ ਸਿੰਘ ਨੇ ਪੁਲੀਸ ਪਾਰਟੀ ਸਣੇ ਸ਼ਹਿਰ ਦੇ ਬਾਹਰਵਾਰ ਗਸ਼ਤ ਦੌਰਾਨ ਨੈਸ਼ਨਲ...
Advertisement
ਥਾਣਾ ਧਾਰੀਵਾਲ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਣੇ ਕਾਬੂ ਕਰਕੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਧਾਰੀਵਾਲ ਮੁਖੀ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਏਐੱਸਆਈ ਰਣਜੀਤ ਸਿੰਘ ਨੇ ਪੁਲੀਸ ਪਾਰਟੀ ਸਣੇ ਸ਼ਹਿਰ ਦੇ ਬਾਹਰਵਾਰ ਗਸ਼ਤ ਦੌਰਾਨ ਨੈਸ਼ਨਲ ਹਾਈਵੇਅ ਬਾਈਪਾਸ ਪੁਲ ਰਣੀਆਂ ਹੇਠਾਂ ਸ਼ੱਕ ਦੇ ਅਧਾਰ ’ਤੇ ਇਕ ਨੌਜਵਾਨ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਮਿਲੇ ਮੋਮੀ ਲਿਫ਼ਾਫ਼ੇ ਵਿੱਚ 8 ਗ੍ਰਾਮ 04 ਮਿਲੀਗ੍ਰਾਮ ਹੈਰੋਇਨ ਬਾਰਮਦ ਹੋਈ। ਮੁਲਜ਼ਮ ਦੀ ਪਛਾਣ ਥੋਮਸ ਮਸੀਹ ਵਾਸੀ ਧਾਰੀਵਾਲ ਵਜੋਂ ਹੋਈ ਹੈ।
Advertisement
Advertisement