ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਹਾੜਾ ਮਨਾਇਆ

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਹਾੜਾ ਮਨਾਇਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਕਾਨੂੰਨੀ ਸਾਖਰਤਾ ਕਲੱਬ ਦੇ ਐਡਵੋਕੇਟ ਰਾਹੁਲ ਮਹਿਤਾ ਅਤੇ ਪੈਰਾ ਲੀਗਲ ਵਾਲੰਟੀਅਰ ਗੁਰਚਰਨ...
ਕਾਲਜ ਕੈਂਪਸ ਅੰਦਰ ਬੂਟੇ ਲਗਾਉਂਦੇ ਹੋਏ ਪਤਵੰਤੇ ਤੇ ਸਟਾਫ ਮੈਂਬਰ।
Advertisement

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਹਾੜਾ ਮਨਾਇਆ। ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਕਾਨੂੰਨੀ ਸਾਖਰਤਾ ਕਲੱਬ ਦੇ ਐਡਵੋਕੇਟ ਰਾਹੁਲ ਮਹਿਤਾ ਅਤੇ ਪੈਰਾ ਲੀਗਲ ਵਾਲੰਟੀਅਰ ਗੁਰਚਰਨ ਸਿੰਘ ਤੇ ਅਰਸ਼ਦੀਪ ਸਿੰਘ ਨੇ ਸ਼ਮੂਲੀਅਤ ਕੀਤੀ। ਕਾਲਜ ਕਾਨੂੰਨੀ ਸੇਵਾਵਾਂ ਸੈੱਲ ਦੇ ਇੰਚਾਰਜ ਡਾ. ਗੁਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੈਮੀਨਾਰ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਕਿਹਾ ਵਿਸ਼ਵ ਪੱਧਰ ’ਤੇ ਮਨੁੱਖੀ ਤਸਕਰੀ ਵੱਡੀ ਸਮੱਸਿਆ ਬਣ ਚੁੱਕੀ ਹੈ, ਇਸ ਪ੍ਰਤੀ ਵਿਦਿਆਰਥੀ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ।

ਇਸ ਮੌਕੇ ਮਨਪ੍ਰੀਤ ਕੌਰ, ਡਾ. ਸਿਮਰਤਪਾਲ ਸਿੰਘ, ਰਾਕੇਸ਼ ਕੁਮਾਰ, ਐੱਨਸੀਸੀ ਇੰਚਾਰਜ ਲੈਫਟੀਨੈਂਟ ਸਤਵਿੰਦਰ ਸਿੰਘ, ਸੁਖਪਾਲ ਕੌਰ, ਕੁਲਵਿੰਦਰ ਸਿੰਘ, ਹਰਕਵਲ ਸਿੰਘ ਬੱਲ, ਕੌਸਲ ਕੁਮਾਰ, ਹਰਜਿੰਦਰ ਸਿੰਘ (ਸਾਰੇ ਪ੍ਰੋਫੈਸਰ) ਅਤੇ ਬੱਡੀ ਪ੍ਰੋਗਰਾਮ ਤੇ ਰੈੱਡ ਰਿਬਨ ਕਲੱਬ ਦੇ ਵਾਲੰਟੀਅਰ ਹਾਜ਼ਰ ਸਨ। ਇਸ ਤੋਂ ਇਲਾਵਾ ਕਾਲਜ ਕੈਂਪਸ ਵਿੱਚ ਬੂਟੇ ਵੀ ਲਾਏ।

Advertisement

Advertisement