ਮੰਗਾਂ ਦੀ ਪ੍ਰਾਪਤੀ ਲਈ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ
ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ, ਮਾਨਾ ਮਸੀਹ,ਇਲਾਕਾ ਕਨਵੀਨਰ ਬਲਵੀਰ ਮਸੀਹ, ਸਹਾਇਕ ਕਨਵੀਨਰ ਮਨੀਰਾ ਮਸੀਹ, ਜਗੀਰੋ, ਬੂਟਾ ਰਾਮ, ਰਛਪਾਲ ਚੰਦ, ਜਗੀਰ ਲਾਲ, ਪ੍ਰਿਥਵੀ ਚੰਦ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਸਕੱਤਰ ਗੁਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਤੇ ਬਾਰਸ਼ਾਂ ਕਾਰਨ ਘਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਜੋ ਲਿਸਟਾਂ ਤਿਆਰ ਹੋਈਆਂ ਉਸ ਵਿੱਚ ਵੱਡੇ ਪੱਧਰ ’ਤੇ ਵਿਤਕਰੇਬਾਜ਼ੀ ਸਾਹਮਣੇ ਆਈ ਹੈ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਪਿੰਡਾਂ ਦੀਆਂ ਲਿਸਟਾਂ 23 ਸਤੰਬਰ ਨੂੰ ਡੀ ਸੀ ਦਫ਼ਤਰ ਗੁਰਦਾਸਪੁਰ ਵਿੱਚ ਜਮ੍ਹਾਂ ਕਰਵਾਈਆਂ ਗਈਆਂ ਸਨ। ਉਨ੍ਹਾਂ ਭਰੋਸਾ ਦਵਾਇਆ ਸੀ ਕਿ ਪੜਤਾਲ ਕਰ ਕੇ ਇਸ ਦਾ ਹੱਲ ਕੀਤਾ ਜਾਵੇਗਾ ਪਰ ਅਫ਼ਸੋਸ ਅਜੇ ਤੱਕ ਵੀ ਜਿਹੜੀ ਲਿਸਟਾਂ ਜਮ੍ਹਾਂ ਕਰਵਾਈਆਂ ਗਈਆਂ ਸਨ, ਉਹ ਪੈਂਡਿੰਗ ਪਈਆਂ ਹਨ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਆਨਲਾਈਨ ਕੱਚੇ ਘਰਾਂ ਦੀ ਰਜਿਸਟਰੇਸ਼ਨ ਹੋਈ ਸੀ, ਉਸ ਵਿੱਚ ਵੀ ਵੱਡੇ ਪੱਧਰ ’ਤੇ ਜਿਹੜੇ ਲੋੜਵੰਦ ਹਨ, ਉਹ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਏ ਹਨ। ਮਗਨਰੇਗਾ ਤਹਿਤ 100 ਦਿਨ ਦੇ ਕੰਮ ਦੀ ਮਿਲੀ ਗਰੰਟੀ ਸਿਰਫ਼ ਕਾਗ਼ਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਚੁੱਕੀ ਹੈ।
