ਹਮਲੇ ਵਿੱਚ ਜ਼ਖ਼ਮੀ ਔਰਤ ਨੇ ਦਮ ਤੋੜਿਆ
ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵਾਂ ਤਾਰਾਸਿੰਘ ਦੀ 55 ਸਾਲਾਂ ਔਰਤ ਜੋ ਸ਼ਨਿੱਚਰਵਾਰ ਨੂੰ ਆਂਢ ਗੁਆਂਢ ਵਿੱਚ ਹੋਏ ਝਗੜੇ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ, ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ| ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ...
Advertisement
ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵਾਂ ਤਾਰਾਸਿੰਘ ਦੀ 55 ਸਾਲਾਂ ਔਰਤ ਜੋ ਸ਼ਨਿੱਚਰਵਾਰ ਨੂੰ ਆਂਢ ਗੁਆਂਢ ਵਿੱਚ ਹੋਏ ਝਗੜੇ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ, ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜ ਗਈ| ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਪਤਨੀ ਬਲਕਾਰ ਸਿੰਘ ਦੇ ਤੌਰ ’ਤੇ ਕੀਤੀ ਗਈ ਹੈ| ਥਾਣਾ ਮੁਖੀ ਨੇ ਦੱਸਿਆ ਕਿ ਬਲਵਿੰਦਰ ਕੌਰ ਸ਼ਨਿਚਰਵਾਰ ਸਵੇਰ ਵੇਲੇ ਪਿੰਡ ਦੇ ਗੁਰਦੁਆਰਾ ਤੋਂ ਮੱਥਾ ਟੇਕ ਕੇ ਘਰ ਪਰਤ ਰਹੀ ਸੀ ਤਾਂ ਉਸ ਦੇ ਗੁਆਂਢੀ ਸੁਖਵਿੰਦਰ ਸਿੰਘ, ਉਸਦੀ ਮਾਤਾ ਮਨਜੀਤ ਕੌਰ, ਲੜਕੇ ਸਾਜਨਪ੍ਰੀਤ ਸਿੰਘ ਅਤੇ ਲੜਕੀ ਨਵਪ੍ਰੀਤ ਕੌਰ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ| ਬਲਵਿੰਦਰ ਕੌਰ ਨੂੰ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਐਤਵਾਰ ਨੂੰ ਦਮ ਤੋੜ ਗਈ| ਥਾਣਾ ਮੁਖੀ ਨੇ ਕਿਹਾ ਕਿ ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ|
Advertisement
Advertisement