ਸਰਹੱਦ ਪਾਰੋਂ ਭੇਜਿਆ ਅਸਲਾ ਬਰਾਮਦ
                    ਥਾਣਾ ਖਾਲੜਾ ਦੀ ਪੁਲੀਸ ਅਤੇ ਬੀ ਐੱਸ ਐੱਫ ਦੀ ਸਾਂਝੀ ਪਾਰਟੀ ਨੂੰ ਬੀਤੀ ਰਾਤ ਸਰਹੱਦੀ ਖੇਤਰ ਦੇ ਪਿੰਡ ਵਾਂ ਤਾਰਾਸਿੰਘ ਦੇ ਵਾਸੀ ਕਿਸਾਨ ਤਰਸੇਮ ਸਿੰਘ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ ਨਾਜਾਇਜ਼ ਅਸਲਾ ਬਰਾਮਦ ਹੋਇਆ| ਥਾਣਾ ਖਾਲੜਾ ਦੇ ਏਐੱਸਆਈ ਅਮਰੀਕ ਸਿੰਘ...
                
        
        
    
                 Advertisement 
                
 
            
        ਥਾਣਾ ਖਾਲੜਾ ਦੀ ਪੁਲੀਸ ਅਤੇ ਬੀ ਐੱਸ ਐੱਫ ਦੀ ਸਾਂਝੀ ਪਾਰਟੀ ਨੂੰ ਬੀਤੀ ਰਾਤ ਸਰਹੱਦੀ ਖੇਤਰ ਦੇ ਪਿੰਡ ਵਾਂ ਤਾਰਾਸਿੰਘ ਦੇ ਵਾਸੀ ਕਿਸਾਨ ਤਰਸੇਮ ਸਿੰਘ ਦੇ ਖੇਤਾਂ ਵਿੱਚ ਤਲਾਸ਼ੀ ਦੌਰਾਨ ਨਾਜਾਇਜ਼ ਅਸਲਾ ਬਰਾਮਦ ਹੋਇਆ| ਥਾਣਾ ਖਾਲੜਾ ਦੇ ਏਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਅਸਲੇ ਵਿੱਚ ਇੱਕ ਵਿਦੇਸ਼ੀ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਕਾਰਤੂਸ ਸ਼ਾਮਲ ਹਨ| ਇਹ ਅਸਲਾ ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਇਆ ਗਿਆ ਹੈ| ਇਸ ਸਬੰਧੀ ਖਾਲੜਾ ਪੁਲੀਸ ਨੇ ਅਸਲਾ ਐਕਟ ਅਧੀਨ ਇੱਕ ਕੇਸ ਦਰਜ ਕੀਤਾ ਗਿਆ ਹੈ|
                 Advertisement 
                
 
            
        
                 Advertisement 
                
 
            
        