ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਛਲੀਆਂ ਸਰਕਾਰਾਂ ਦੇ ਅਧੂਰੇ ਕੰਮ ਵੀ ਪੂਰੇ ਕਰਾਂਗੇ: ਕਟਾਰੂਚੱਕ

ਐੱਨਪੀ ਧਵਨ ਪਠਾਨਕੋਟ, 8 ਜੁਲਾਈ ਕਾਂਗਰਸ ਅਤੇ ਭਾਜਪਾ ਨੂੰ ਭੋਆ ਵਿਧਾਨ ਸਭਾ ਹਲਕੇ ਅੰਦਰ ਉਸ ਵੇਲੇ ਤਕੜਾ ਝਟਕਾ ਲੱਗਾ, ਜਦੋਂ ਤਾਰਾਗੜ੍ਹ ਵਿੱਚ ਦਰਜਨ ਤੋਂ ਵੱਧ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਤੇ ਨੰਬਰਦਾਰਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ...
‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ।
Advertisement

ਐੱਨਪੀ ਧਵਨ

ਪਠਾਨਕੋਟ, 8 ਜੁਲਾਈ

Advertisement

ਕਾਂਗਰਸ ਅਤੇ ਭਾਜਪਾ ਨੂੰ ਭੋਆ ਵਿਧਾਨ ਸਭਾ ਹਲਕੇ ਅੰਦਰ ਉਸ ਵੇਲੇ ਤਕੜਾ ਝਟਕਾ ਲੱਗਾ, ਜਦੋਂ ਤਾਰਾਗੜ੍ਹ ਵਿੱਚ ਦਰਜਨ ਤੋਂ ਵੱਧ ਪੰਚਾਂ, ਸਰਪੰਚਾਂ, ਬਲਾਕ ਸਮਿਤੀ ਮੈਂਬਰਾਂ ਤੇ ਨੰਬਰਦਾਰਾਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। ਮੰਤਰੀ ਨੇ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਦਾ ਸਵਾਗਤ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਨੰਗਲ ਫਰੀਦਾ ਤੋਂ ਸਰਪੰਚ ਰਜਨੀ ਦੇਵੀ, ਬਲੌਰ ਤੋਂ ਸਰਪੰਚ ਸ਼ਕੁੰਤਲਾ ਦੇਵੀ, ਢੋਲੋਵਾਲ ਤੋਂ ਸਰਪੰਚ ਰਜਨੀ ਦੇਵੀ, ਸ਼ਾਦੀਪੁਰ ਤੋਂ ਸਰਪੰਚ ਪ੍ਰਭਾ ਠਾਕੁਰ, ਮਦਾਰਪੁਰ ਤੋਂ ਸਰਪੰਚ ਸ਼ਵੇਤਾ ਸ਼ਰਮਾ, ਝੇਲਾ ਆਮਦਾ ਸ਼ਕਰਗੜ੍ਹ ਤੋਂ ਸਰਪੰਚ ਸ਼ਾਂਤੋ ਦੇਵੀ, ਪਹਾੜੋ ਚੱਕ ਤੋਂ ਸਰਪੰਚ ਰਾਧਾ ਰਾਣੀ, ਤਾਹਰਪੁਰ ਤੋਂ ਸਰਪੰਚ ਬਿਮਲਾ ਦੇਵੀ, ਗੰਡੇਪਿੰਡੀ ਤੋਂ ਸਰਪੰਚ ਆਸ਼ਾ ਰਾਣੀ, ਰਾਇਪੁਰ ਚੰਡੀਗੜ੍ਹ ਤੋਂ ਸਰਪੰਚ ਕਾਂਤਾ ਦੇਵੀ, ਮਾਨ ਮੰਗਲ ਤੋਂ ਸਰਪੰਚ ਪੂਰਨ ਚੰਦ, ਨਰਾਇਣਪੁਰ ਤੋਂ ਸਰਪੰਚ ਸੁਨੀਲ ਕੁਮਾਰ, ਗੋਲ ਦਤਿਆਲ ਤੋਂ ਸਰਪੰਚ ਜੋਗਿੰਦਰ ਪਾਲ, ਡੱਲਾ ਵਾਲੀਮ ਤੋਂ ਸਰਪੰਚ ਜੋਗਿੰਦਰ ਪਾਲ, ਛੰਨੀ ਤੋਂ ਸਰਪੰਚ ਬਲਵੀਰ ਚੰਦ, ਖਿਆਲਾ ਤੋਂ ਸਰਪੰਚ ਰਘੁਬੀਰ ਚੰਦ ਬੀੜੀ, ਰਾਜੀ ਤੋਂ ਸਰਪੰਚ ਸ਼ੁਭਲਤਾ ਆਦਿ ਪ੍ਰਮੁੱਖ ਸਨ।

ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਧੂਰੇ ਰਹਿ ਗਏ ਕੰਮਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂਆਂ ਨੇ ਕੈਬਨਿਟ ਮੰਤਰੀ ਤੋਂ ਤਾਰਾਗੜ੍ਹ ਨੂੰ ਸਬ ਤਹਿਸੀਲ ਬਣਾਉਣ ਦੀ ਮੰਗ ਵੀ ਕੀਤੀ।

Advertisement
Tags :
ਅਧੂਰੇਸਰਕਾਰਾਂਕਟਾਰੂਚੱਕਕਰਾਂਗੇ:ਪਿਛਲੀਆਂਪੂਰੇ