ਕਾਰਬਾਈਡ ਪਟਾਕਿਆਂ ਦੀ ਵਰਤੋਂ ਖ਼ਿਲਾਫ਼ ਚਿਤਾਵਨੀ ਜਾਰੀ
ਅੱਖਾਂ ਦੇ ਮਾਹਿਰ ਡਾਕਟਰਾਂ ਦੀ ਸੰਸਥਾ ਪੰਜਾਬ ਓਫਥਲਮੋਲੋਜੀਕਲ ਸੁਸਾਇਟੀ ਨੇ ਕਾਰਬਾਈਡ ਪਟਾਕਿਆਂ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਪਟਾਕਿਆਂ ਕਾਰਨ ਪੂਰੇ ਭਾਰਤ ਵਿੱਚ ਅੱਖਾਂ ਨੂੰ ਅੰਨ੍ਹਾ ਕਰਨ ਵਾਲੀਆਂ ਸੱਟਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਅਕੈਡਮੀ ਆਫ...
Advertisement
ਅੱਖਾਂ ਦੇ ਮਾਹਿਰ ਡਾਕਟਰਾਂ ਦੀ ਸੰਸਥਾ ਪੰਜਾਬ ਓਫਥਲਮੋਲੋਜੀਕਲ ਸੁਸਾਇਟੀ ਨੇ ਕਾਰਬਾਈਡ ਪਟਾਕਿਆਂ ਖ਼ਿਲਾਫ਼ ਚਿਤਾਵਨੀ ਜਾਰੀ ਕੀਤੀ ਹੈ। ਮਾਹਿਰਾਂ ਮੁਤਾਬਕ ਇਨ੍ਹਾਂ ਪਟਾਕਿਆਂ ਕਾਰਨ ਪੂਰੇ ਭਾਰਤ ਵਿੱਚ ਅੱਖਾਂ ਨੂੰ ਅੰਨ੍ਹਾ ਕਰਨ ਵਾਲੀਆਂ ਸੱਟਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਅਕੈਡਮੀ ਆਫ ਅੰਮ੍ਰਿਤਸਰ ਦੇ ਪ੍ਰਧਾਨ ਡਾ. ਸ਼ੌਕੀਨ ਸਿੰਘ, ਸੈਕਟਰੀ ਡਾ. ਕਰਮਜੀਤ ਸਿੰਘ ਅਤੇ ਡਾ. ਰਮਨ ਮਿੱਤਲ ਨੇ ਕਿਹਾ ਕਿ ਤਿਉਹਾਰਾਂ ਨੇੜੇ ਅਜਿਹੇ ਖਤਰਨਾਕ ਪਟਾਕਿਆ ਦੀ ਵਰਤੋਂ ਅੰਨ੍ਹੇਪਣ ਅਤੇ ਚਿਹਰੇ ਦੀਆਂ ਗੰਭੀਰ ਸੱਟਾਂ ਦਾ ਕਾਰਨ ਬਣ ਸਕਦੀ ਹੈ। ਉਨ੍ਹਾਂ ਕਾਰਬਾਈਡ-ਅਧਾਰਤ ਪਟਾਕਿਆਂ ਦੇ ਨਿਰਮਾਣ, ਵਿਕਰੀ, ਅਤੇ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
Advertisement
Advertisement
