ਵਿਰਸਾ ਵਿਹਾਰ ਨੇ ਰਾਹਤ ਸਮੱਗਰੀ ਭੇਜੀ
ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ’ਚ ਪਸ਼ੂਧਨ ਨੂੰ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਦੀ ਮੁਫ਼ਤ ਸਹੂਲਤ ਪਸ਼ੂ ਪਾਲਕਾਂ ਤੱਕ ਮੁਹੱਈਆ ਕਰਨ ਲਈ ਵਿਰਸਾ ਵਿਹਾਰ ਤੋਂ ਟੀਕਿਆਂ (ਇੰਜੈਕਸ਼ਨ) ਟੇਫਰੋਸੈਫ, ਮੇਲੋਕਸੀਵੇਟ, ਮੋਰਿਲ, ਜੈਂਟਾਮਾਈਸਿਨ ਤੋਂ ਇਲਾਵਾ ਮੱਛਰਦਾਨੀਆਂ, ਔਡੋਮੌਸ...
Advertisement
ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ’ਚ ਪਸ਼ੂਧਨ ਨੂੰ ਸੰਭਾਵੀ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਦੀ ਮੁਫ਼ਤ ਸਹੂਲਤ ਪਸ਼ੂ ਪਾਲਕਾਂ ਤੱਕ ਮੁਹੱਈਆ ਕਰਨ ਲਈ ਵਿਰਸਾ ਵਿਹਾਰ ਤੋਂ ਟੀਕਿਆਂ (ਇੰਜੈਕਸ਼ਨ) ਟੇਫਰੋਸੈਫ, ਮੇਲੋਕਸੀਵੇਟ, ਮੋਰਿਲ, ਜੈਂਟਾਮਾਈਸਿਨ ਤੋਂ ਇਲਾਵਾ ਮੱਛਰਦਾਨੀਆਂ, ਔਡੋਮੌਸ ਸਮੇਤ ਹੋਰ ਸਮੱਗਰੀ ਭੇਜਣ ਲਈ ਵਫ਼ਦ ਨੂੰ ਅਜਨਾਲਾ ਖੇਤਰ ਵੱਲ ਰਵਾਨਾ ਕੀਤਾ ਗਿਆ। ਇਸ ਰਾਹਤ ਸਮੱਗਰੀ ਦੇ ਪ੍ਰਬੰਧਾਂ ’ਚ ਵਿਰਸਾ ਵਿਹਾਰ ਸੋਸਾਇਟੀ ਤੇ ਪ੍ਰਗਤੀਸ਼ੀਲ ਲੇਖਕ ਸੰਘ ਦਾ ਵੀ ਸਹਿਯੋਗ ਹਾਸਲ ਹੈ। ਵਫ਼ਦ ਨੂੁੰ ਰਵਾਨਗੀ ਕਰਕਨ ਮੌਕੇ ਫੋਕਲੋਰ ਰਿਸਰਚ ਅਕੈਡਮੀ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ, ਸੀਨੀਅਰ ਪੱਤਰਕਾਰ ਤੇ ਲੇਖਕ ਐੱਸ. ਪ੍ਰਸ਼ੋਤਮ, ਕਮਲ ਗਿੱਲ, ਹਰੀਸ਼ ਸਾਬਰੀ, ਦਿਲਬਾਗ ਸਿੰਘ ਸਰਕਾਰੀਆ, ਹਰਜੀਤ ਸਿੰਘ ਲਾਡੀ ਸਰਕਾਰੀਆ, ਕਰਮਜੀਤ ਕੌਰ ਜੱਸਲ, ਵਿਰਸਾ ਵਿਹਾਰ ਸੋਸਾਇਟੀ, ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਜਨਰਲ ਸਕੱਤਰ ਧਰਵਿੰਦਰ ਸਿੰਘ ਔਲਖ, ਪੰਕਜ ਸਿੰਘ ਆਦਿ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
Advertisement
Advertisement