ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਨੋਦ ਖੰਨਾ ਦੀ ਪਤਨੀ ਕਵਿਤਾ ਮਕੌੜਾ ਪੱਤਣ ਪਹੁੰਚੀ

‘ਮਕੌੜਾ ਪੱਤਣ ’ਤੇ ਪੁਲ ਬਣਿਆ ਹੁੰਦਾ ਤਾਂ ਰਾਵੀ ਪਾਰ ਰਹਿੰਦੇ ਲੋਕਾਂ ਦੀ ਅਜਿਹੀ ਹਾਲਤ ਨਾ ਹੁੰਦੀ’
ਮਕੌੜਾ ਪੱਤਣ ਦੇ ਦੌਰੇ ਦੌਰਾਨ ਕਵਿਤਾ ਖੰਨਾ ।- ਫ਼ੋਟੋ : ਕੇ ਪੀ ਸਿੰਘ
Advertisement
ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ ਫ਼ਿਲਮ ਅਦਾਕਾਰ ਮਰਹੂਮ ਵਿਨੋਦ ਖੰਨਾ, ਜਿਨ੍ਹਾਂ ਨੂੰ ਇਲਾਕਾ ਵਾਸੀ ਪੁਲਾਂ ਦੇ ਬਾਦਸ਼ਾਹ ਵਜੋਂ ਯਾਦ ਕਰਦੇ ਹਨ, ਦੀ ਪਤਨੀ ਕਵਿਤਾ ਖੰਨਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਮਕੌੜਾ ਪੱਤਣ ਪਹੁੰਚੇ । ਉਨ੍ਹਾਂ ਦੇ ਨਾਲ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਦੇ ਵਲੰਟੀਅਰ ਵੀ ਵੱਡੀ ਗਿਣਤੀ ਵਿੱਚ ਸਨ।

ਕਵਿਤਾ ਖੰਨਾ ਨੇ ਕਿਹਾ ਕਿ ਮਕੌੜਾ ਪੱਤਣ ’ਤੇ ਪੱਕਾ ਪੁਲ ਮਨਜ਼ੂਰ ਹੋ ਚੁੱਕਿਆ ਸੀ ਪਰ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਹ ਪੱਕਾ ਪੁਲ ਕਿਉਂ ਨਹੀਂ ਬਣਾਇਆ ਗਿਆ। ਜੇਕਰ ਪੁਲ ਬਣਿਆ ਹੁੰਦਾ ਤਾਂ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣਾ ਇਨ੍ਹਾਂ ਔਖਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਰਕਾਰ ਨੂੰ ਰਿਪੋਰਟਾਂ ਦੇ ਅਧਾਰ ’ਤੇ ਜਿੰਨੇ ਪੈਸੇ ਦਿੱਤੇ ਹਨ , ਉਹ ਕਾਫ਼ੀ ਹਨ ਪਰ ਜੇਕਰ ਲੋੜ ਪਈ ਤਾਂ ਉਹਨਾਂ ਨੂੰ ਯਕੀਨ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਹੋਰ ਮਦਦ ਕਰਨ ਤੋਂ ਪਿੱਛੇ ਨਹੀਂ ਹਟੇਗੀ । ਕਵਿਤਾ ਖੰਨਾ ਨੇ ਕਿਹਾ ਕਿ ਉਹ ਜਲਦ ਹੀ ਕੋਈ ਇੱਕ ਹੜ੍ਹ ਪੀੜਤ ਪਿੰਡ ਗੋਦ ਲੈਣਗੇ ਤਾਂਕਿ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਵਿਤਾ-ਵਿਨੋਦ ਖੰਨਾ ਫਾਊਂਡੇਸ਼ਨ ਹਮੇਸ਼ਾ ਜ਼ਰੂਰਤਮੰਦਾਂ ਦੇ ਨਾਲ ਖੜ੍ਹੀ ਹੈ।

Advertisement

 

 

Advertisement
Show comments