ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਧਸਣ ਕਾਰਨ ਵਾਹਨ ਪਲਟਿਆ, ਚਾਰ ਫੱਟੜ

ਸਾਲ ਪਹਿਲਾਂ ਬਣੀ ਸਡ਼ਕ ਵਿੱਚ ਟੋਏ ਪਏ
Advertisement
ਨਜ਼ਦੀਕ ਪੈਂਦੇ ਧੀਰਾ ਤੋਂ ਡੇਹਰੀਵਾਲ ਤੱਕ ਜਾਣ ਵਾਲੀ ਮੰਡੀ ਬੋਰਡ ਦੀ ਲਿੰਕ ਸੜਕ ਲੰਘੇ ਦਿਨੀਂ ਬਾਰਸ਼ ਕਾਰਨ ਧਸ ਜਾਣ ਕਾਰਨ ਵਾਹਨ ਸੜਕ ’ਤੇ ਪਲਟ ਗਿਆ। ਇਸ ਕਾਰਨ ਡਰਾਈਵਰ ਸਮੇਤ ਚਾਰ ਵਿਅਕਤੀ ਮਾਮੂਲੀ ਜ਼ਖ਼ਮੀ ਹੋਏ। ਇਸ ਵਾਹਨ ਵਿੱਚ ਸਕੂਲਾਂ ਦਾ ਮਿਡ-ਡੇਅ ਮੀਲ ਦਾ ਰਾਸ਼ਨ ਸੀ, ਜੋ ਮੀਂਹ ਨਾਲ ਗਿੱਲਾ ਹੋ ਗਿਆ। ਇੱਕ ਸਾਲ ਪਹਿਲਾਂ ਹੀ ਉਕਤ ਸੜਕ ਬਣੀ ਸੀ ਅਤੇ ਹੁਣ ਤੱਕ 2 ਵਾਰ ਟੁੱਟ ਚੁੱਕੀ ਹੈ। ਲੋਕਾਂ ਨੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਇਸ ਸੜਕ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਗੈਰ-ਮਿਆਰੀ ਬਣਨ ਕਾਰਨ ਵਾਰ-ਵਾਰ ਟੁੱਟ ਰਹੀ ਹੈ।

ਨੀਰਜ ਕੁਮਾਰ, ਰਜਤ ਸ਼ਰਮਾ, ਅਨੂ, ਦੀਪਕ ਸਿੰਘ ਅਤੇ ਮੋਹਿਤ ਸ਼ਰਮਾ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਉਕਤ ਸੜਕ ਸਾਲ ਪਹਿਲਾਂ ਬਣਾਈ ਗਈ ਸੀ ਤੇ ਬਹੁਤ ਜਲਦੀ ਹੀ ਇਸ ਵਿੱਚ ਟੋਏ ਪੈ ਗਏ ਸਨ ਜਿਸ ਦੀ 6 ਮਹੀਨੇ ਪਹਿਲਾਂ ਹੀ ਇਸ ਦੀ ਮੁਰੰਮਤ ਕੀਤੀ ਗਈ ਸੀ ਪਰ ਹੁਣ ਮੁੜ ਇਹ ਜਗ੍ਹਾ-ਜਗ੍ਹਾ ਤੋਂ ਟੁੱਟ ਗਈ ਹੈ ਅਤੇ ਡੂੰਘੇ ਟੋਏ ਪੈ ਗਏ ਹਨ। ਅੱਜ ਤੜਕ ਸਾਰ ਜਦ ਰਾਸ਼ਨ ਲੈ ਕੇ ਡਰਾਈਵਰ ਵੱਖ-ਵੱਖ ਸਕੂਲਾਂ ਨੂੰ ਸਪਲਾਈ ਦੇਣ ਲਈ ਆਪਣਾ ਵਾਹਨ ਸੜਕ ਤੋਂ ਲੰਘਾਉਣ ਲੱਗਾ ਤਾਂ ਉਸ ਦੇ ਵਾਹਨ ਦਾ ਟਾਇਰ ਵੱਡੇ ਟੋਏ ਵਿੱਚ ਪੈ ਗਿਆ ਅਤੇ ਵਾਹਨ ਪਲਟੀਆਂ ਖਾ ਗਿਆ। ਡਰਾਈਵਰ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਉਕਤ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟੀ ਹੋਈ ਹੈ ਅਤੇ ਸਵੇਰੇ ਜਦ ਮੀਂਹ ਪੈ ਰਿਹਾ ਸੀ ਤਾਂ ਵਾਹਨ ਲੰਘਾਉਂਦੇ ਸਮੇਂ ਟਾਇਰ ਡੂੰਘੇ ਟੋਏ ਵਿੱਚ ਪੈ ਗਿਆ ਤੇ ਵਾਹਨ ਪਲਟ ਗਿਆ। ਲੋਕਾਂ ਨੇ ਮੰਡੀ ਬੋਰਡ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸੜਕ ਦਾ ਸਹੀ ਢੰਗ ਨਾਲ ਨਿਰਮਾਣ ਕਰਵਾਇਆ ਜਾਵੇ।

Advertisement

 

Advertisement