ਰੇਲ ਗੱਡੀ ਥੱਲੇ ਆਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
                    ਇੱਥੇ ਅੱਜ ਰੇਲਵੇ ਸਟੇਸ਼ਨ ਧਾਰੀਵਾਲ ਤੋਂ ਥੋੜੀ ਦੂਰੀ ’ਤੇ ਨਹਿਰ ਦੇ ਲੋਹੇ ਵਾਲੇ ਪੁਲ ਅਤੇ ਪਾਵਰਕੌਮ ਐਕਸੀਅਨ ਦਫ਼ਤਰ ਧਾਰੀਵਾਲ ਦੇ ਸਾਹਮਣੇ ਰੇਲਵੇ ਅੰਡਰ ਬ੍ਰਿਜ ਦੇ ਦਰਮਿਆਨ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਡੀ ਐਮ ਯੂ ਰੇਲ ਗੱਡੀ ਦੇ ਹੇਠਾਂ ਆਉਣ...
                
        
        
    
                 Advertisement 
                
 
            
        ਇੱਥੇ ਅੱਜ ਰੇਲਵੇ ਸਟੇਸ਼ਨ ਧਾਰੀਵਾਲ ਤੋਂ ਥੋੜੀ ਦੂਰੀ ’ਤੇ ਨਹਿਰ ਦੇ ਲੋਹੇ ਵਾਲੇ ਪੁਲ ਅਤੇ ਪਾਵਰਕੌਮ ਐਕਸੀਅਨ ਦਫ਼ਤਰ ਧਾਰੀਵਾਲ ਦੇ ਸਾਹਮਣੇ ਰੇਲਵੇ ਅੰਡਰ ਬ੍ਰਿਜ ਦੇ ਦਰਮਿਆਨ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਡੀ ਐਮ ਯੂ ਰੇਲ ਗੱਡੀ ਦੇ ਹੇਠਾਂ ਆਉਣ ਨਾਲ ਲਗਪਗ 35/40 ਸਾਲਾ ਅਣਪਛਾਤੇ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਰੇਲਵੇ ਪੁਲੀਸ ਚੌਕੀ ਧਾਰੀਵਾਲ ਦੇ ਇੰਚਾਰਜ ਏ ਐੱਸ ਆਈ ਤਲਵਿੰਦਰ ਸਿੰਘ ਘੁੰਮਣ ਤੇ ਏ ਐੱਸ ਆਈ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਲੋੜੀਂਦੀ ਵਿਭਾਗੀ ਮਗਰੋਂ ਲਾਸ਼ ਨੂੰ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੌਰਚਰੀ ਵਿੱਚ ਰੱਖ ਦਿੱਤਾ ਹੈ। ਮ੍ਰਿਤਕ ਸਿਰ ਤੋਂ ਮੋਨਾ, ਦਾੜੀ ਕੱਟੀ ਹੋਈ ਅਤੇ ਨੀਲੇ ਫਿੱਕੇ ਰੰਗ ਦੀ ਅਸਮਾਨੀ ਡੱਬੀਦਾਰ ਕਮੀਜ ਤੇ ਨੀਲਾ ਪਜਾਮਾ ਪਾਇਆ ਹੈ। ਸੱਜੀ ਲੱਤ ਕਮਜ਼ੋਰ ਹੋਣ ਕਾਰਨ ਉਹ ਲਾਠੀ ਨਾਲ ਤੁਰਦਾ ਸੀ।
                 Advertisement 
                
 
            
        
                 Advertisement 
                
 
            
         
 
             
            