ਯੂਜੀਸੀ ਵੱਲੋਂ ਖਾਲਸਾ ਯੂਨੀਵਰਸਿਟੀ ਨੂੰ ਪ੍ਰਵਾਨਗੀ; ਦਾਖ਼ਲੇ ਸ਼ੁਰੂ
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਬਾਅਦ ਯੂਜੀਸੀ ਦੀ ਪ੍ਰਵਾਨਗੀ ਦੀ ਬਹੁਤ ਉਡੀਕ ਸੀ, ਜਿਸ ਨਾਲ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਲਈ ਲਾਜ਼ਮੀ ਪ੍ਰਵਾਨਗੀ ਦਾ ਰਾਹ ਪੱਧਰਾ ਹੋ ਗਿਆ ਹੈ। ਵਾਈਸ ਚਾਂਸਲਰ ਡਾ. ਮਹਿਲ ਸਿੰਘ ਨੇ ਕਿਹਾ ਕਿ ਅੰਡਰ-ਗ੍ਰੈਜੂਏਟ (ਯੂਜੀ) ਕੋਰਸਾਂ, ਪੋਸਟ-ਗ੍ਰੈਜੂਏਟ (ਪੀਜੀ) ਕੋਰਸਾਂ ਅਤੇ ਪੀਐੱਚਡੀ ਪ੍ਰੋਗਰਾਮਾਂ ਲਈ ਦਾਖਲੇ ਹੁਣ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਕਿ ਯੂਜੀ, ਪੀਜੀ ਕੋਰਸਾਂ ਅਤੇ ਪੀਐੱਚਡੀ ਲਈ ਦਾਖਲੇ ਸ਼ੁਰੂਆਤੀ ਤੌਰ ’ਤੇ ਆਰਟਸ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ, ਕਾਮਰਸ ਅਤੇ ਮੈਨੇਜਮੈਂਟ ਫੈਕਲਟੀ, ਬੇਸਿਕ ਅਤੇ ਅਪਲਾਈਡ ਸਾਇੰਸਜ਼ ਦੀ ਫੈਕਲਟੀ, ਲਾਈਫ ਸਾਇੰਸਜ਼ ਅਤੇ ਕੰਪਿਊਟਰ ਸਾਇੰਸ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੀ ਫੈਕਲਟੀ, ਲੀਗਲ ਸਾਇੰਸਜ਼ ਦੀ ਫੈਕਲਟੀ, ਸਿੱਖਿਆ ਅਤੇ ਖੇਡ ਵਿਗਿਆਨ ਦੀ ਫੈਕਲਟੀ, ਫਾਰਮਾਸਿਊਟੀਕਲ ਅਤੇ ਅਪਲਾਈਡ ਫੈਕਲਟੀ ਵਿੱਚ ਸ਼ੁਰੂ ਹੋਣਗੇ। ਪ੍ਰੋ-ਚਾਂਸਲਰ ਰਜਿੰਦਰ ਮੋਹਨ ਸਿੰਘ ਛੀਨਾ, ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਛੀਨਾ ਨੇ ਯੂਜੀਸੀ ਦੇ ਫੈਸਲੇ ’ਤੇ ਸੰਤੁਸ਼ਟੀ ਪ੍ਰਗਟਾਈ।