ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਾਜਾਇਜ਼ ਸ਼ਰਾਬ ਸਣੇ ਦੋ ਨੌਜਵਾਨ ਕਾਬੂ

ਪੱਤਰ ਪ੍ਰੇਰਕ ਧਾਰੀਵਾਲ, 10 ਜੂਨ ਤਿੱਬੜ ਪੁਲੀਸ ਨੇ ਥਾਣੇ ਸਾਹਮਣੇ ਲਾਏ ਨਾਕੇ ਦੌਰਾਨ ਵੱਖ ਵੱਖ ਮਾਰਕਿਆਂ ਦੀਆਂ 27 ਪੇਟੀਆਂ (ਕੁੱਲ 324 ਬੋਤਲਾਂ ਸ਼ਰਾਬ) ਸਮੇਤ ਇਨੋਵਾ ਗੱਡੀ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ...
Advertisement

ਪੱਤਰ ਪ੍ਰੇਰਕ

ਧਾਰੀਵਾਲ, 10 ਜੂਨ

Advertisement

ਤਿੱਬੜ ਪੁਲੀਸ ਨੇ ਥਾਣੇ ਸਾਹਮਣੇ ਲਾਏ ਨਾਕੇ ਦੌਰਾਨ ਵੱਖ ਵੱਖ ਮਾਰਕਿਆਂ ਦੀਆਂ 27 ਪੇਟੀਆਂ (ਕੁੱਲ 324 ਬੋਤਲਾਂ ਸ਼ਰਾਬ) ਸਮੇਤ ਇਨੋਵਾ ਗੱਡੀ ਸਵਾਰ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਤਿੱਬੜ ਦੇ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ ਮਹਿੰਦਰਪਾਲ ਨੇ ਥਾਣੇ ਦੇ ਸਾਹਮਣੇ ਮੇਨ ਰੋਡ ਉੱਪਰ ਲਾਏ ਨਾਕੇ ਦੌਰਾਨ ਮੁਖਬਰ ਖਾਸ ਦੀ ਇਤਲਾਹ ’ਤੇ ਹਰਚੋਵਾਲ ਪਾਸੇ ਵੱਲੋਂ ਆ ਰਹੀ ਸਿਲਵਰ ਰੰਗ ਦੀ ਇਨੋਵਾ ਗੱਡੀ ਰੋਕ ਕੇ ਚੈੱਕ ਕੀਤੀ। ਇਸ ’ਤੇ ਗੱਡੀ ਵਿੱਚੋਂ 8 ਪੇਟੀਆਂ ਦੇਸੀ ਰੰਮ ਮਾਰਕਾ ਪੰਜਾਬ ਬਲੈਕ ਹੋਰਨ ਕੁੱਲ 96 ਬੋਤਲਾਂ, 5 ਪੇਟੀਆਂ ਸ਼ਰਾਬ ਦੇਸੀ ਮਾਰਕਾ ਪੰਜਾਬ ਕਲੱਬ ਕਿੰਗ ਵਿਹਸਕੀ ਕੁੱਲ 60 ਬੋਤਲਾਂ, ਸੱਤ ਪੇਟੀਆਂ ਸ਼ਰਾਬ ਦੇਸੀ ਮਾਰਕਾ ਪੰਜਾਬ ਖਾਸਾ ਸੰਤਰਾ ਕੁੱਲ 84 ਬੋਤਲਾਂ ਅਤੇ 7 ਪੇਟੀਆਂ ਬੀਅਰ ਮਾਰਕਾ ਕਿੰਗ ਫਿਸ਼ਰ ਸਟਰਾਗ ਕੁੱਲ 84 ਬੋਤਲਾਂ ਸਮੇਤ ਬਰਾਮਦ ਹੋਈ। ਮੁਲਜ਼ਮਾਂ ਨੇ ਆਪਣੀ ਪਛਾਣ ਅਨਿਲ ਕੁਮਾਰ ਅਤੇ ਪੰਕਜ ਸ਼ਰਮਾ ਵਾਸੀਆਨ ਮਾਜਰਾ ਥਾਣਾ ਤਾਰਾਗੜ ਪਠਾਨਕੋਟ ਵਜੋਂ ਦੱਸੀ। ਪੁਲੀਸ ਨੇ ਅਨਿਲ ਕੁਮਾਰ ਅਤੇ ਪੰਕਜ ਸ਼ਰਮਾ ਨੂੰ 27 ਪੇਟੀਆਂ (ਕੁੱਲ 324 ਬੋਤਲਾਂ ਸ਼ਰਾਬ) ਸਮੇਤ ਗ੍ਰਿਫਤਾਰ ਕਰ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ।

Advertisement