ਢਾਈ ਕਿਲੋ ਹੈਰੋਇਨ ਸਣੇ ਦੋ ਕਾਬੂ
ਜ਼ਿਲ੍ਹਾ ਪੁਲੀਸ ਨੇ ਬੀ ਐੱਸ ਐੱਫ ਦੇ ਸਹਿਯੋਗ ਨਾਲ ਦੋ ਜਣਿਆਂ ਨੂੰ ਕਾਬੂ ਕਰ ਕੇ ਲਗਪਗ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗੂ ਵਾਸੀ ਗੋਪਾਲ ਨਗਰ ਅਜਨਾਲਾ ਅਤੇ ਗੁਰਭੇਜ ਸਿੰਘ ਉਰਫ਼ ਬੇਜਾ ਵਾਸੀ ਹਰੂਵਾਲ...
Advertisement
ਜ਼ਿਲ੍ਹਾ ਪੁਲੀਸ ਨੇ ਬੀ ਐੱਸ ਐੱਫ ਦੇ ਸਹਿਯੋਗ ਨਾਲ ਦੋ ਜਣਿਆਂ ਨੂੰ ਕਾਬੂ ਕਰ ਕੇ ਲਗਪਗ ਢਾਈ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗੂ ਵਾਸੀ ਗੋਪਾਲ ਨਗਰ ਅਜਨਾਲਾ ਅਤੇ ਗੁਰਭੇਜ ਸਿੰਘ ਉਰਫ਼ ਬੇਜਾ ਵਾਸੀ ਹਰੂਵਾਲ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਐੱਸ ਪੀ (ਡੀ) ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਕੱਲ੍ਹ ਦੇਰ ਸ਼ਾਮ ਕਲਾਨੌਰ ਦੇ ਟੀ-ਪੁਆਇੰਟ ਰੁਡਿਆਣਾ ਮੋੜ ’ਤੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਵਿਅਕਤੀ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ ਪਹੁੰਚੀ ਹੈਰੋਇਨ ਲੈਣ ਗਏ ਸਨ ਅਤੇ ਇਸ ਵੇਲੇ ਵਾਪਸ ਆ ਰਹੇ ਸਨ। ਪੁਲੀਸ ਨੇ ਬੀ ਐੱਸ ਐੱਫ ਨਾਲ ਮਿਲ ਕੇ ਰੁਡਿਆਣਾ ਮੋੜ ’ਤੇ ਨਾਕਾਬੰਦੀ ਦੌਰਾਨ ਦੋ ਮੋਟਰ ਸਾਈਕਲ ਸਵਾਰ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਕਿਲੋ 544 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਵਿਰੁੱਧ ਕਲਾਨੌਰ ਥਾਣੇ ਵਿੱਚ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
