ਚਾਰ ਪਿਸਤੌਲ, ਸੱਤ ਮੈਗਜ਼ੀਨ ਤੇ 52 ਰੌਂਦ ਸਣੇ ਦੋ ਕਾਬੂ
ਥਾਣਾ ਘੁੰਮਣ ਕਲਾਂ ਦੀ ਪੁਲੀਸ ਅਤੇ ਸੀਆਈਏ ਸਟਾਫ਼ ਦੀ ਸਾਂਝੀ ਕੋਸ਼ਿਸ਼ ਤੋਂ ਬਾਅਦ ਦੋ ਨੌਜਵਾਨਾਂ ਨੂੰ ਚਾਰ ਪਿਸਤੌਲਾਂ, ਸੱਤ ਮੈਗਜ਼ੀਨ ਅਤੇ 52 ਰੌਂਦ ਸਹਿਤ ਕਾਬੂ ਕੀਤਾ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸੇ ਗੈਂਗ ਨਾਲ ਸਬੰਧ ਰੱਖਦੇ...
Advertisement
ਥਾਣਾ ਘੁੰਮਣ ਕਲਾਂ ਦੀ ਪੁਲੀਸ ਅਤੇ ਸੀਆਈਏ ਸਟਾਫ਼ ਦੀ ਸਾਂਝੀ ਕੋਸ਼ਿਸ਼ ਤੋਂ ਬਾਅਦ ਦੋ ਨੌਜਵਾਨਾਂ ਨੂੰ ਚਾਰ ਪਿਸਤੌਲਾਂ, ਸੱਤ ਮੈਗਜ਼ੀਨ ਅਤੇ 52 ਰੌਂਦ ਸਹਿਤ ਕਾਬੂ ਕੀਤਾ ਗਿਆ ਹੈ। ਪੁਲੀਸ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਕਿਸੇ ਗੈਂਗ ਨਾਲ ਸਬੰਧ ਰੱਖਦੇ ਹਨ ਜਾਂ ਫਿਰ ਪਿਸਤੌਲਾਂ ਰੱਖਣ ਦਾ ਕੋਈ ਹੋਰ ਕਾਰਨ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬੌਬੀ ਵਾਸੀ ਮਜੀਠਾ ਅਤੇ ਰਿਸ਼ਭ ਉਰਫ਼ ਰਿਸ਼ੂ ਵਾਸੀ ਸੁਲਤਾਨਵਿੰਡ ਵਜੋਂ ਹੋਈ ਹੈ। ਰਿਸ਼ਭ ਉਰਫ਼ ਰਿਸ਼ੂ ਖ਼ਿਲਾਫ਼ ਲੜਾਈ-ਝਗੜੇ ਦੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ।
Advertisement
Advertisement