ਚੀਨੀ ਡੋਰ ਸਣੇ ਦੋ ਕਾਬੂ
ਥਾਣਾ ਸਿਟੀ ਤਰਨ ਤਾਰਨ ਦੇ ਏ ਐੱਸ ਆਈ ਸੁੱਖਾ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਕੱਲ੍ਹ ਦੇਰ ਸ਼ਾਮ ਸ਼ਹਿਰ ਦੇ ਬਾਹਰਵਾਰ ਦੋ ਜਣਿਆਂ ਨੂੰ ਚੀਨੀ ਡੋਰ ਦੇ 64 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ...
Advertisement
ਥਾਣਾ ਸਿਟੀ ਤਰਨ ਤਾਰਨ ਦੇ ਏ ਐੱਸ ਆਈ ਸੁੱਖਾ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਕੱਲ੍ਹ ਦੇਰ ਸ਼ਾਮ ਸ਼ਹਿਰ ਦੇ ਬਾਹਰਵਾਰ ਦੋ ਜਣਿਆਂ ਨੂੰ ਚੀਨੀ ਡੋਰ ਦੇ 64 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ ਅਮਨ ਵਾਸੀ ਲੋਪੋਕੇ ਅਤੇ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵਾਸੀ ਇੱਬਣਕਲਾਂ ਵਜੋਂ ਹੋਈ ਹੈ। ਏ ਐੱਸ ਆਈ ਸੁੱਖਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਸਨ ਤੇ ਇਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਚੀਨੀ ਡੋਰ ਦੇ ਗੱਟੂ ਬਰਾਮਦ ਹੋਏ। ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
Advertisement
Advertisement
