ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਬ ਜੂਨੀਅਰ ਬਾਕਸਿੰਗ ਮੁਕਾਬਲੇ ਲਈ ਟਰਾਇਲ

ਵੱਖ ਵੱਖ ਸਕੂਲਾਂ ਦੇ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੁਣੇ
ਬਾਕਸਿੰਗ ਖਿਡਾਰੀਆਂ ਨਾਲ ਐਸੋਸੀਏਸ਼ਨ ਦੇ ਸਕੱਤਰ ਵਰਿਆਮ ਸਿੰਘ ਅਤੇ ਹੋਰ।
Advertisement
ਬਾਕਸਿੰਗ ਐਸੋਸੀਏਸ਼ਨ ਆਫ ਗੁਰਦਾਸਪੁਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਧਾਰੀਵਾਲ ਵਿੱਚ ਬਾਕਸਿੰਗ ਸਬ ਜੂਨੀਅਰ ਲੜਕਿਆਂ ਦੇ ਸੂਬਾ ਪੱਧਰੀ ਮੁਕਾਬਲਿਆਂ ਲਈ ਵੱਖ ਵੱਖ ਭਾਰ ਵਰਗ ਦੇ ਬਾਕਸਿੰਗ ਖਿਡਾਰੀਆਂ ਦੇ ਟਰਾਇਲ ਲਏ ਗਏ, ਜਿਸ ਵਿੱਚ ਜ਼ਿਲ੍ਹਾ ਪੱਧਰੀ ਸਬ ਜੂਨੀਅਰ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਦੇ ਜੇਤੂ ਖਿਡਾਰੀਆਂ ਨੇ ਹਿੱਸਾ ਲਿਆ।

ਇਹ ਟਰਾਇਲ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਵਰਿਆਮ ਸਿੰਘ, ਕੋਚ ਹਰਪ੍ਰੀਤ ਕੌਰ, ਕੋਚ ਨਵਤੇਜ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਸਕੂਲ ਦੇ ਪ੍ਰਿੰਸੀਪਲ ਕਿਰਨ ਕੇਸਰ ਦੀ ਨਿਗਰਾਨੀ ਹੇਠ ਹੋਏ। ਐਸੋਸੀਏਸ਼ਨ ਦੇ ਸਕੱਤਰ ਵਰਿਆਮ ਸਿੰਘ ਨੇ ਦੱਸਿਆ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ ਕਲਾਨੌਰ ਦੇ 2 ਬਾਕਸਿੰਗ ਖਿਡਾਰੀ, ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਦੇ 2 ਖਿਡਾਰੀ, ਰੈਂਕਰ ਇੰਟਰਨੈਸ਼ਨਲ ਸਕੂਲ ਕੋਟ ਧੰਦਲ ਦਾ ਇਕ ਖਿਡਾਰੀ, ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਦੇ 2 ਖਿਡਾਰੀ, ਦਾ ਸਟਾਲ ਵਾਰਟ ਸਕੂਲ ਬਟਾਲਾ ਦੇ 2 ਖਿਡਾਰੀ, ਮੀਰੀ ਪੀਰੀ ਸਕੂਲ ਕਾਦੀਆਂ ਦਾ ਇਕ ਖਿਡਾਰੀ, ਰਤਨ ਸਾਗਰ ਸਕੂਲ ਗੁਰਦਾਸਪੁਰ ਦਾ ਇਕ ਖਿਡਾਰੀ ਦੀ ਚੋਣ ਹੋਈ ਹੈ। ਇਹ ਖਿਡਾਰੀ ਹੁਣ ਸੂਬਾ ਪੱਧਰੀ ਸਬ ਜੂਨੀਅਰ ਬਾਕਸਿੰਗ ਮੁਕਾਬਲੇ ਵਿੱਚ ਭਾਗ ਲੈਣਗੇ।

Advertisement

Advertisement
Show comments