ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਸਟਰ ਕਾਲੋਨੀ ਦੇ ਨੇੜੇ ਦਰੱਖ਼ਤ ਬਿਜਲੀ ਦੀਆਂ ਤਾਰਾਂ ’ਤੇ ਡਿੱਗਿਆ

ਨਿੱਜੀ ਪੱਤਰ ਪ੍ਰੇਰਕ ਦੀਨਾਨਗਰ, 12 ਜੁਲਾਈ ਇੱਥੋਂ ਦੀ ਮਾਸਟਰ ਕਾਲੋਨੀ ਦੇ ਨੇੜੇ ਜੰਗਲਾਤ ਵਿਭਾਗ ਦੀ ਪਾਰਕ ਵਿਚ ਪਿਛਲੇ ਸੱਤ-ਅੱਠ ਦਿਨਾਂ ਤੋਂ ਇੱਕ ਸੁੱਕਾ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗਿਆ ਹੋਇਆ ਹੈ। ਇਸ ਗੰਭੀਰ ਮਾਮਲੇ ਵੱਲ ਨਾ ਤਾਂ ਜੰਗਲਾਤ ਵਿਭਾਗ ਨੇ...
Advertisement

ਨਿੱਜੀ ਪੱਤਰ ਪ੍ਰੇਰਕ

ਦੀਨਾਨਗਰ, 12 ਜੁਲਾਈ

Advertisement

ਇੱਥੋਂ ਦੀ ਮਾਸਟਰ ਕਾਲੋਨੀ ਦੇ ਨੇੜੇ ਜੰਗਲਾਤ ਵਿਭਾਗ ਦੀ ਪਾਰਕ ਵਿਚ ਪਿਛਲੇ ਸੱਤ-ਅੱਠ ਦਿਨਾਂ ਤੋਂ ਇੱਕ ਸੁੱਕਾ ਦਰੱਖਤ ਬਿਜਲੀ ਦੀਆਂ ਤਾਰਾਂ ਉੱਤੇ ਡਿੱਗਿਆ ਹੋਇਆ ਹੈ। ਇਸ ਗੰਭੀਰ ਮਾਮਲੇ ਵੱਲ ਨਾ ਤਾਂ ਜੰਗਲਾਤ ਵਿਭਾਗ ਨੇ ਧਿਆਨ ਦਿੱਤਾ ਹੈ ਅਤੇ ਨਾ ਹੀ ਬਿਜਲੀ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ।

ਇਹ ਪਾਰਕ ਇਲਾਕੇ ਦੇ ਲੋਕਾਂ ਲਈ ਸੈਰ ਦਾ ਮੁੱਖ ਕੇਂਦਰ ਹੈ। ਪਾਰਕ ਵਿੱਚ ਆਉਣ ਵਾਲਿਆਂ ਅਤੇ ਰਾਹਗੀਰਾਂ ਨੇ ਗੰਭੀਰ ਚਿੰਤਾ ਜਤਾਈ ਹੈ ਅਜਿਹੀ ਘਟਨਾ ਕਿਸੇ ਵੱਡੀ ਅਣਹੋਣੀ ਨੂੰ ਜਨਮ ਦੇ ਸਕਦੀ ਹ । ਇਸ ਸੰਬੰਧ ਵਿੱਚ ਸੈਰ ਕਰਨ ਵਾਲੇ ਨਰਿੰਦਰ ਕੁਮਾਰ ਨੇ ਕਿਹਾ ਉਹ ਜੰਗਲਾਤ ਮਹਿਕਮੇ ਅਤੇ ਬਿਜਲੀ ਵਿਭਾਗ ਨੂੰ ਫ਼ੋਨ ਕਰ ਚੁੱਕਿਆ ਹਾਂ ਪਰ ਅਫ਼ਸੋਸ ਕਿ ਅਜੇ ਤੱਕ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਇਲਾਕਾ ਨਿਵਾਸੀਆਂ ਨੇ ਜੰਗਲਾਤ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਦਰੱਖਤ ਨੂੰ ਤੁਰੰਤ ਕੱਟ ਕੇ ਬਿਜਲੀ ਦੀ ਤਾਰ ਤੋਂ ਹਟਾਇਆ ਜਾਵੇ, ਤਾਂ ਜੋ ਪਾਰਕ ਵਿਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਸਬੰਧੀ ਡੀਐੱਫਓ ਅਤੁਲ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਿਆ ਹੈ ਅਤੇ ਛੇਤੀ ਹੀ ਰੁੱਖ ਨੂੰ ਹਟਾ ਦਿੱਤਾ ਜਾਵੇਗਾ।

Advertisement