ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰਾਂਸਪੋਰਟ ਵਿਭਾਗ ਨੇ ਵੀਆਈਪੀ ਨੰਬਰਾਂ ਦੀਆਂ ਕੀਮਤਾਂ ਵਧਾਈਆਂ

ਐਨ.ਪੀ.ਧਵਨਪਠਾਨਕੋਟ, 19 ਮਾਰਚ ਟਰਾਂਸਪੋਰਟ ਵਿਭਾਗ ਨੇ ਵੀਆਈਪੀ ਨੰਬਰਾਂ ਦੀਆਂ ਕੀਮਤਾਂ ਵਿੱਚ 2 ਤੋਂ 3 ਗੁਣਾ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀਆਈਪੀ ਨੰਬਰਾਂ ਦੇ ਸ਼ੌਕੀਨ ਲੋਕਾਂ ਨੂੰ ਹੋਰ ਪੈਸੇ ਖਰਚ ਕਰਨੇ ਪੈਣਗੇ। ਪਹਿਲਾਂ ਨੰਬਰ 0001 ਦੀ...
Advertisement
ਐਨ.ਪੀ.ਧਵਨਪਠਾਨਕੋਟ, 19 ਮਾਰਚ

ਟਰਾਂਸਪੋਰਟ ਵਿਭਾਗ ਨੇ ਵੀਆਈਪੀ ਨੰਬਰਾਂ ਦੀਆਂ ਕੀਮਤਾਂ ਵਿੱਚ 2 ਤੋਂ 3 ਗੁਣਾ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀਆਈਪੀ ਨੰਬਰਾਂ ਦੇ ਸ਼ੌਕੀਨ ਲੋਕਾਂ ਨੂੰ ਹੋਰ ਪੈਸੇ ਖਰਚ ਕਰਨੇ ਪੈਣਗੇ। ਪਹਿਲਾਂ ਨੰਬਰ 0001 ਦੀ ਰਿਜ਼ਰਵ ਕੀਮਤ 2.5 ਲੱਖ ਰੁਪਏ ਸੀ, ਹੁਣ ਇਸ ਦੀ ਰਿਜ਼ਰਵ ਕੀਮਤ 5 ਲੱਖ ਰੁਪਏ ਕਰ ਦਿੱਤੀ ਹੈ ਅਤੇ 0002 ਤੋਂ 0009 ਅਤੇ 0786 ਤੱਕ ਦੇ ਨੰਬਰਾਂ ਦੀ ਰਿਜ਼ਰਵ ਕੀਮਤ ਵੀ ਵਧਾ ਕੇ 2 ਲੱਖ ਰੁਪਏ ਕਰ ਦਿੱਤੀ ਗਈ ਹੈ। ਵੀਆਈਪੀ ਨੰਬਰ ਸ਼੍ਰੇਣੀ ਵਿੱਚ 0010 ਤੋਂ 0099, 0100, 0200, 0300, 0400, 0500, 0600, 0700, 0800, 00900, 1000, 0101, 0111, 0777, 0888, 0999, 1111, 7777, 1008, 0295, 1313 ਤੱਕ ਦੇ ਨੰਬਰਾਂ ਦੀ ਰਾਖਵੀਂ ਕੀਮਤ ਸਿੱਧੇ ਤੌਰ ’ਤੇ 1 ਲੱਖ ਰੁਪਏ ਤੱਕ ਵਧਾ ਦਿੱਤੀ ਗਈ ਹੈ। ਇੰਨ੍ਹਾਂ ਨੰਬਰਾਂ ਦੀ ਬੋਲੀ ਈ-ਨੀਲਾਮੀ ਰਾਹੀਂ ਕੀਤੀ ਜਾਵੇਗੀ।

Advertisement

ਜਾਰੀ ਨੋਟੀਫੀਕੇਸ਼ਨ ਅਨੁਸਾਰ ਘੱਟ ਪੈਸੇ ਖਰਚ ਕਰਨ ਵਾਲੇ ਲੋਕਾਂ ਲਈ ਚੌਥੀ ਸ਼੍ਰੇਣੀ ਦੇ ਨੰਬਰਾਂ ਨੂੰ ਸਿੱਧਾ ਵਧਾ ਕੇ 50,000 ਰੁਪਏ ਕਰ ਦਿੱਤਾ ਗਿਆ ਹੈ। ਫੈਂਸੀ ਨੰਬਰਾਂ ਦੀ ਪੰਜਵੀਂ ਸ਼੍ਰੇਣੀ, ਜਿਸ ਨੂੰ ਆਮ ਮੱਧ ਵਰਗ ਦੀ ਪਹੁੰਚ ਵਿੱਚ ਦੱਸਿਆ ਜਾਂਦਾ ਹੈ, ਦੀ ਘੱਟੋ-ਘੱਟ ਰਿਜ਼ਰਵ ਕੀਮਤ 20,000 ਰੁਪਏ ਨਿਰਧਾਰਤ ਕੀਤੀ ਗਈ ਹੈ। ਇੱਸੇ ਤਰ੍ਹਾਂ ਛੇਵੀਂ ਸ਼੍ਰੇਣੀ ਦੇ ਫੈਂਸੀ ਨੰਬਰਾਂ ਦੀ ਰਾਖਵੀਂ ਕੀਮਤ ਘੱਟੋ-ਘੱਟ 10,000 ਰੁਪਏ ਨਿਰਧਾਰਤ ਕੀਤੀ ਗਈ ਹੈ।

ਵੀਆਈਪੀ ਨੰਬਰਾਂ ਦੀਆਂ ਕੀਮਤਾਂ ਇੰਨੀਆਂ ਵਧਣ ਤੋਂ ਬਾਅਦ, ਪੋਰਟਲ ਕੁੱਝ ਸਮੇਂ ਲਈ ਬੰਦ ਕਰ ਦਿੱਤੇ ਗਏ ਸਨ। ਹੁਣ ਈ-ਨਿਲਾਮੀ ਮੁੜ ਸ਼ੁਰੂ ਹੋ ਗਈ ਹੈ। ਸਾਰੇ ਆਰਟੀਓ ਅਤੇ ਆਰਟੀਏ ਦਫਤਰਾਂ ਵਿੱਚ ਪਹੁੰਚੀ ਸੋਧੀ ਹੋਈ ਸੂਚੀ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ 29-01-2025 ਤੋਂ ਪਹਿਲਾਂ ਲਾਗੂ ਕੀਤੇ ਗਏ ਵੀਆਈਪੀ ਨੰਬਰਾਂ ਦੇ ਵੱਧ ਚਾਰਜਿਜ਼ ਨਹੀਂ ਲਏ ਜਾਣਗੇ। ਉਨ੍ਹਾਂ ਨੂੰ ਸਿਰਫ਼ ਪੁਰਾਣੀਆਂ ਕੀਮਤਾਂ ’ਤੇ ਹੀ ਨੰਬਰ ਮੁਹਈਆ ਕਰਵਾਏ ਜਾਣਗੇ। ਲੋਕ ਘਰ ਬੈਠੇ ਵੀ ਇੰਨ੍ਹਾਂ ਨੰਬਰਾਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।

 

Advertisement
Show comments