ਸਿਲਕ ਸਮਗਰਾ ਸਕੀਮ ਤਹਿਤ ਸਿਖਲਾਈ ਸ਼ੁਰੂ
ਸਿਲਕ ਸਮਗਰਾ ਸਕੀਮ ਤਹਿਤ ਰੇਸ਼ਮ ਖੇਤੀ ਵਿਭਾਗ ਡਿਵੀਜ਼ਨਲ ਸਿਲਕ ਅਫ਼ਸਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਅੱਜ ਤੋਂ ਪੰਜ ਰੋਜ਼ਾ ਸਿਖਲਾਈ ਸ਼ੁਰੂ ਕੀਤੀ ਗਈ। ਸਮਾਗਮ ਵਿੱਚ ‘ਆਪ’ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ...
Advertisement
ਸਿਲਕ ਸਮਗਰਾ ਸਕੀਮ ਤਹਿਤ ਰੇਸ਼ਮ ਖੇਤੀ ਵਿਭਾਗ ਡਿਵੀਜ਼ਨਲ ਸਿਲਕ ਅਫ਼ਸਰ ਜਤਿੰਦਰ ਕੁਮਾਰ ਦੀ ਅਗਵਾਈ ਹੇਠ ਅੱਜ ਤੋਂ ਪੰਜ ਰੋਜ਼ਾ ਸਿਖਲਾਈ ਸ਼ੁਰੂ ਕੀਤੀ ਗਈ। ਸਮਾਗਮ ਵਿੱਚ ‘ਆਪ’ ਦੇ ਹਲਕਾ ਇੰਚਾਰਜ ਠਾਕੁਰ ਅਮਿਤ ਸਿੰਘ ਮੰਟੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਵਰਕਸ਼ਾਪ ਵਿੱਚ 150 ਰੇਸ਼ਮ ਉਤਪਾਦਕ ਕਿਸਾਨ ਸ਼ਾਮਲ ਹੋਏ। ਡਿਵੀਜ਼ਨਲ ਸਿਲਕ ਅਫਸਰ ਜਤਿੰਦਰ ਕੁਮਾਰ ਨੇ ਕਿਸਾਨਾਂ ਨਾਲ ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ, ਰੇਸ਼ਮ ਉਤਪਾਦਨ ਅਤੇ ਸ਼ਹਿਤੂਤ ਦੇ ਪੌਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਰੇਸ਼ਮ ਉਤਪਾਦਕਾਂ ਨੂੰ ਸਪਰੇਅ ਪੰਪ, ਟਰੇਆਂ, ਰੇਰਿੰਗ ਨੈਟ, ਦਵਾਈਆਂ ਵੀ ਮੁਫਤ ਵੰਡੀਆਂ। ਇਸ ਮੌਕੇ ਬਾਗਬਾਨੀ ਦੇ ਡਿਪਟੀ ਡਾਇਰੈਕਟਰ ਸ਼ਸ਼ੀ ਕੁਮਾਰ, ਮਲਕੀਤ ਕੌਰ, ਮੈਨੇਜਰ ਅਵਤਾਰ ਸਿੰਘ, ਇੰਸਪੈਕਟਰ ਸੁਖਬੀਰ ਸਿੰਘ, ਮਨਜੀਤ ਸਿੰਘ ਹਾਜ਼ਰ ਸਨ।
Advertisement
Advertisement