ਜੰਡਿਆਲਾ ਗੁਰੂ ਵਿੱਚ ਟ੍ਰੈਫਿਕ ਜਾਮ ਨਾਲ ਜਨਜੀਵਨ ਪ੍ਰਭਾਵਿਤ
ਸੜਕ ਉੱਪਰ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ
Advertisement
ਸਥਾਨਕ ਕਸਬਾ ਜੰਡਿਆਲਾ ਗੁਰੂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਮੁੱਖ ਚੌਰਾਹਿਆਂ ਬਾਲਮੀਕ ਚੌਕ, ਘਾਹ ਮੰਡੀ ਚੌਕ, ਸ਼ੇਖ ਫਤਿਹ ਦਰਵਾਜ਼ਾ ਅਤੇ ਵੈਰੋਵਾਲ ਵਾਲੀ ਸੜਕ 'ਤੇ ਰੋਜ਼ਾਨਾ ਲੰਬੇ ਟ੍ਰੈਫਿਕ ਜਾਮ ਜਨਤਾ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਏ ਹਨ। ਇਥੋਂ ਲੰਘਣ ਵਾਲੇ ਰਾਹਗੀਰਾਂ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਇਸ ਸੜਕ ਉੱਪਰ ਜਾਮ ਦੇ ਸਭ ਤੋਂ ਵੱਡੇ ਕਾਰਨ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਾਹਮਣੇ ਸੜਕ ਉੱਪਰ ਦੋ -ਤਿੰਨ ਫੁੱਟ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਕੇ ਸਮਾਨ ਰੱਖਿਆ ਹੋਇਆ ਹੈ, ਸੜਕ 'ਤੇ ਲੋਕਾਂ ਵੱਲੋਂ ਗੈਰ ਕਾਨੂੰਨੀ ਤੇ ਗਲਤ ਤਰੀਕੇ ਨਾਲ ਆਪਣੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ, ਪ੍ਰਵਾਸੀ ਮਜ਼ਦੂਰ ਸੜਕ 'ਤੇ ਆਪਣੀਆਂ ਰੇਹੜੀਆਂ ਖੜ੍ਹੀਆਂ ਕਰਦੇ ਹਨ ਜਿਸ ਕਾਰਨ ਸੜਕ ਉਪਰੋਂ ਵਾਹਨਾਂ ਦੇ ਆਉਣ-ਜਾਣ ਵਿੱਚ ਭਾਰੀ ਮੁਸ਼ਕਲ ਆ ਰਹੀ ਹੈ। ਸ਼ਹਿਰ ਵਿੱਚ ਟ੍ਰੈਫਿਕ ਪੁਲੀਸ ਦੀ ਅਣਹੋਂਦ ਨੇ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ।
Advertisement
Advertisement
